Breaking NewsD5 specialInternationalNews

ਦੁਨੀਆਂ ਦਾ ਇੱਕ ਅਨੋਖਾ ਰੈਸਟੋਰੈਂਟ-ਜਿੱਥੇ ਭੂਤ ਕਰਦੇ ਹਨ ਖਾਣਾ ਸਰਵ,ਚਾਕੂ ਨਾਲ ਕੀਤਾ ਜਾਂਦਾ ਹੈ ਸਵਾਗਤ

ਸਪੇਨ : ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ ਅਸੀਂ ਅਕਸਰ ਰੈਸਟੋਰੈਂਟ ‘ਚ ਡਿਨਰ ਕਰਨ ਜਾਂਦੇ ਰਹਿੰਦੇ ਹਾਂ। ਰੈਸਟੋਰੈਂਟ ‘ਚ ਸਾਫ਼ – ਸੁਥਰੀ ਡਰੈਸ ਪਹਿਨੇ ਕਰਮਚਾਰੀ ਤੁਹਾਡਾ ਚੰਗੀ ਤਰ੍ਹਾਂ ਨਾਲ ਸਵਾਗਤ ਕਰਦੇ ਹਨ ਅਤੇ ਇਹੀ ਨਹੀਂ ਅਸੀਂ ਉਨ੍ਹਾਂ ਦੇ ਸੁਭਾਅ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਟਿਪ ਵੀ ਦਿੰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰੈਸਟੋਰੈਂਟ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿੱਥੇ ਵੇਟਰ ਨਹੀਂ ਸਗੋਂ ਭੂਤ – ਪ੍ਰੇਤ ਖਾਣਾ ਪਰੋਸਦੇ ਹਨ। ਇੱਥੇ ਦੇ ਗੈਸਟ ਦਾ ਸਵਾਗਤ ਖੂਨ ਨਾਲ ਭਰੇ ਚਾਕੂ ਨਾਲ ਕੀਤਾ ਜਾਂਦਾ ਹੈ।

ਸਿਮਰਜੀਤ ਬੈਂਸ ਨੇ ਬਣਾਈ ਕੇਜਰੀਵਾਲ ਦੀ ਰੇਲ !ਕੈਪਟਨ ਸਣੇ ਅਕਾਲੀਆਂ ਨੂੰ ਵੀ ਲਾਏ ਰਗੜੇ !

ਸਪੇਨ ‘ਚ ਸਥਿਤ ਰੈਸਟੋਰੈਂਟ
ਇਹ ਰੈਸਟੋਰੈਂਟ ਸਪੇਨ ਦੇ ਲਾਅ ਮਾਸਿਆ ਐਕਾਂਟਡਾ ਵਿੱਚ ਹੈ। ਇਸਦਾ ਕਨਸੈਂਪਟ ਅਸਲ ‘ਚ ਇਤਿਹਾਸਿਕ ਚੀਜਾਂ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਗਿਆ ਹੈ। ਅਸਲ ‘ਚ ਇੱਥੇ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਹੈ, ਸਗੋਂ ਰੈਸਟੋਰੈਂਟ ਦੇ ਕਰਮਚਾਰੀ ਭੂਤ – ਪ੍ਰੇਤ ਬਣ ਕੇ ਲੋਕਾਂ ਨੂੰ ਖਾਣਾ ਪਰੋਸਦੇ ਹਨ। ਦੱਸ ਦਈਏ ਕਿ 17ਵੀਂ ਸ਼ਤਾਬਦੀ ‘ਚ ਜੋਸਫ ਮਾ ਰਿਐਸ ਨੇ ਮਾਸਿਆ ਅਤੇ ਸੁਰੋਕਾ ਨੇ ਮਾਸਿਆ ਸੇਂਟਾ ਰੋਜਾ ਨਾਮਕ ਭਵਨ ਬਣਵਾਇਆ ਪਰ ਅੱਗੇ ਚਲ ਕੇ ਇਸ ਭਵਨ ‘ਤੇ ਪਰਿਵਾਰਿਕ ਵਿਵਾਦ ਹੋ ਗਿਆ। ਇੱਕ ਦਿਨ ਸੁਰੋਕਾ ਅਤੇ ਰਿਐਸ ਨੇ ਕਾਰਡ ਉਛਾਲਕੇ ਆਪਣੀ ਕਿਸਮਤ ਤੈਅ ਕੀਤੀ। ਰਿਐਸ ਸਾਰੀ ਜਾਇਦਾਦ ਹਾਰ ਗਏ। ਉਨ੍ਹਾਂ ਦੇ ਪਰਿਵਾਰ ਨੇ ਘਰ ਛੱਡ ਦਿੱਤਾ ਅਤੇ ਪਰਿਵਾਰ ਨੇ ਨਵੀਂ ਜਾਇਦਾਦ ਖੜੀ ਕੀਤੀ। ਦੇਖਦੇ ਹੀ ਦੇਖਦੇ ਮਾਸਿਆ ਸੇਂਟਾ ਰੋਜਾ ਖੰਡਰ ਵਿੱਚ ਤਬਦੀਲ ਹੋ ਗਈ।

🔴Live | ਕੇਂਦਰ ਤੋਂ ਬਾਅਦ ਕਿਸਾਨਾਂ ਨੂੰ ਪਈ ਹੁਣ ਆਹ ਮਾਰ !ਸੜਕਾਂ ‘ਤੇ ਉੱਤਰਿਆ ਬੈਸ, ਕਰਤਾ ਵੱਡਾ ਐਲਾਨ !

1970 ‘ਚ ਬਣਵਾਇਆ ਰੈਸਟੋਰੈਂਟ
ਦੋ ਸਦੀਆਂ ਤੱਕ ਉਜੜੀ ਪਈ ਇਮਾਰਤ ‘ਚ ਸੁਰੋਕਾ ਦੇ ਵਾਰਿਸ਼ਾਂ ਨੇ 1970 ‘ਚ ਇੱਕ ਰੈਸਟੋਰੈਂਟ ਬਣਾਇਆ। ਉਨ੍ਹਾਂ ਦਾ ਪਰਿਵਾਰ ਮੰਨਦਾ ਸੀ ਕਿ ਇਸ ਇਮਾਰਤ ਨੂੰ ਕੋਈ ਸਰਾਪ ਲੱਗ ਗਿਆ ਹੈ। ਉਥੇ ਹੀ ਉਨ੍ਹਾਂ ਦੇ ਦਿਮਾਗ ‘ਚ ਗੱਲ ਆਈ ਕਿ ਕਿਉਂ ਨਾ ਰੈਸਟੋਰੈਂਟ ਨੂੰ ਹਾਂਟੇਡ ਰੈਸਟੋਰੈਂਟ ਦੇ ਰੂਪ ਵਿੱਚ ਚਲਾਇਆ ਜਾਵੇ। ਬਸ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਰੈਸਟੋਰੈਂਟ ਹਾਂਟੇਡ ਰੈਸਟੋਰੈਂਟ ਦੇ ਰੂਪ ‘ਚ ਚੱਲ ਰਿਹਾ ਹੈ।

ਵਿਦੇਸ਼ਾਂ ‘ਚ ਕੈਂਸਰ ਦੇ ਮਹਿੰਗੇ ਹਸਪਤਾਲਾਂ ਤੋਂ ਛੁਟਕਾਰਾ? Dr.Harbhinder Singh || Raman Cancer Hospital ||

ਚਾਕੂ ਨਾਲ ਕੀਤਾ ਜਾਂਦਾ ਹੈ ਸਵਾਗਤ
ਇਸ ਹੋਟਲ ‘ਚ ਵੇਟਰ ਭੂਤ ਦੀ ਤਰ੍ਹਾਂ ਤਿਆਰ ਹੋ ਕੇ ਗੈਸਟ ਨੂੰ ਖਾਣਾ ਸਰਵ ਕਰਦੇ ਹਨ। ਇੱਥੇ ਖਾਣਾ ਪਰੋਸਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਇਸ ਰੈਸਟੋਰੈਂਟ ‘ਚ ਸਿਰਫ ਤਿੰਨ ਘੰਟੇ ਹੀ ਖਾਣਾ ਸਰਵ ਕੀਤਾ ਜਾਂਦਾ ਹੈ। ਹੋਟਲ ‘ਚ ਕੇਵਲ 60 ਸੀਟਾਂ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬੁੱਕ ਕਰਾਉਣਾ ਪੈਂਦਾ ਹੈ। ਜਦੋਂ ਵੀ ਤੁਸੀਂ ਰੈਸਟੋਰੈਂਟ ਦੇ ਅੰਦਰ ਖਾਣਾ ਖਾਣ ਜਾਓ ਤਾਂ ਇੱਥੇ ਤੁਹਾਡਾ ਸਵਾਗਤ ਚਾਕੂ ਨਾਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਖਾਣੇ ਦੇ ਦੌਰਾਨ ਇੱਕ ਸ਼ੋਅ ਚਲਾਇਆ ਜਾਂਦਾ ਹੈ, ਜਿਸਨੂੰ ਦੇਖਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ। ਇਸ ਸ਼ੋਅ ‘ਚ ਖੂਨ ਨਾਲ ਭੂਤ ਪ੍ਰੇਤ ਅਤੇ ਭਿਆਨਕ ਚੀਜਾਂ ਦਿਖਾਈਆਂ ਜਾਂਦੀਆਂ ਹਨ। ਰੈਸਟੋਰੈਂਟ ‘ਚ ਮੋਬਾਇਲ, ਕੈਮਰਾ, ਡਿਜ਼ੀਕੈਮ, ਵੀਡੀਓ ਕੈਮਰਾ ਲੈ ਕੇ ਜਾਣਾ ਮਨ੍ਹਾਂ ਹੈ ਕਿਉਂਕਿ ਇਸ ਨਾਲ ਸ਼ੋਅ ‘ਤੇ ਅਸਰ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button