D5 specialPunjabPunjab V

ਦੁਖੀ ਸੁਖਪਾਲ ਖਹਿਰਾ ਨੇ ਪੁੱਛਿਆ, ਕੀ ਗੁਰੂ ਨਾਨਕ ਸਾਹਿਬ ਸਿਰਫ਼ ਕਾਂਗਰਸ ਪਾਰਟੀ ਦੇ ਹੀ ਹਨ?

ਚੰਡੀਗੜ੍ਹ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਸ਼ੁਰੂਆਤ ਹੋਣ ਤੋਂ ਬਾਅਦ ਜਿੱਥੇ ਚਾਰੇ ਪਾਸੇ ਇਸ ਲਾਂਘੇ ਨੂੰ ਖੁਲਵਾਉਣ ਦਾ ਸਿਹਰਾ ਲੈਣ ਲਈ ਦੌੜ੍ਹ ਲੱਗੀ ਹੋਈ ਹੈ ਉੱਥੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵਾਲੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਦਹਾਕਿਆਂ ਤੋਂ ਚੱਲੀ ਆ ਰਹੀ ਸਿੱਖ ਕੌਮ ਦੀ ਇਹ ਮੰਗ ਜਦੋਂ ਅੱਜ ਪੂਰੀ ਹੋਣ ਜਾ ਰਹੀ ਹੈ ਤਾਂ ਸਾਨੂੰ ਸਿਹਰਾ ਲੈਣ ਦੀ ਦੌੜ੍ਹ ਵਿੱਚ ਸ਼ਾਮਿਲ ਹੋਣ ਤੋਂ ਪਰਹੇਜ਼ ਕਰਦਿਆਂ ਹਰ ਉਸ ਬੰਦੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸਨੇ ਵੀ ਇਹ ਲਾਂਘਾ ਖੁਲਵਾਏ ਜਾਣ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਐਸੇ ਸਮੇਂ ਵਿੱਚ ਇਕ ਦੁੱਖ ਦੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਮੁੱਖਮੰਤਰੀ ਇੱਥੇ ਵੀ ਭੇਦਭਾਵ ਕਰਨ ਤੋਂ ਬਾਜ਼ ਨਹੀਂ ਆ ਰਹੇ ਤੇ ਜਦੋਂ ਬੀਤੀ ਕੱਲ ਸੁਲਤਾਨਪੁਰ ਲੋਧੀ ਵਿਖੇ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਪਹੁੰਚੇ ਤਾਂ ਉੱਥੇ ਸਿਰਫ਼ ਕਾਂਗਰਸੀਆਂ ਨੂੰ ਹੀ ਬੁਲਾਇਆ ਗਿਆ ਨਾ ਤਾਂ ਉਨ੍ਹਾਂ (ਖਹਿਰਾ) ਨੂੰ ਤੇ ਨਾ ਹੀ ਫਗਵਾੜੇ ਵਾਲੇ ਵਿਧਾਇਕ ਨੂੰ ਸੱਦਾ ਦਿੱਤਾ ਗਿਆ। ਖਹਿਰਾ ਅਨੁਸਾਰ ਇੱਥੇ ਸਵਾਲ ਇਹ ਉੱਠਦਾ ਹੈ ਕਿ, ਕੀ ਗੁਰੂ ਨਾਨਕ ਸਿਰਫ਼ ਕਾਂਗਰਸ ਪਾਰਟੀ ਦੇ ਹੀ ਹਨ?

ਗਲੋਬਲ ਪੰਜਾਬ ਟੀਵੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਇਸ ਸਮਾਗਮ ਵਿਚ ਸਰਕਾਰ ਦਾ ਪੈਸਾ ਲੱਗ ਰਿਹਾ ਹੈ ਕਿ ਉੱਥੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਬੁਲਾਇਆ ਜਾਣਾ ਜਰੂਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੁਲਤਾਨ ਲੋਧੀ ਦੀ ਬਿਹਤਰੀ ਲਈ 150 ਕਰੋੜ ਰੁਪਇਆ ਖਰਚੇਗੀ। ਕੀ ਉੱਥੇ ਸਾਰਿਆਂ ਨੂੰ ਬੁਲਾਉਣਾ ਮੁਨਾਸਿਬ ਨਹੀਂ ਸੀ? ਉਨ੍ਹਾਂ ਕਿਹਾ ਕਿ ਇੱਥੇ ਰਾਜਨੀਤਕ ਪਾਰਟੀਆਂ ਹੀ ਨਹੀਂ ਸਮਾਜਿਕ ਅਤੇ ਧਾਰਮਿਕ ਸਾਰੀਆਂ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਜਾਣਾ ਜਰੂਰੀ ਸੀ ਕਿਉਂਕਿ ਇਹ ਹੀ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਕਿ ਈਰਖਾ, ਪਾਖੰਡਬਾਜ ਅਤੇ ਨਫਰਤ ਦੀ ਭਾਵਨਾ ਤੋਂ ਦੂਰ ਰਹਿਆ ਜਾਵੇ। ਖਹਿਰਾ ਅਨੁਸਾਰ ਅੱਜਕਲ ਸਿਰਫ਼ ਵੋਟਾਂ ਬਟੋਰਨ ਲਈ ਸਿਹਰਾ ਲੈਣ ਦੀ ਦੌੜ੍ਹ ਲੱਗੀ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਦਾ ਫਲਫਸਾ ਕਿਤੇ ਪਿੱਛੇ ਛੁੱਟ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button