NewsBreaking NewsD5 specialIndiaPunjab

ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ‘ਚ ਜਾਨਲੇਵਾ ਹੋਇਆ ਪ੍ਰਦੂਸ਼ਣ, ਹਵਾ ਦੀ ਕੁਆਲਿਟੀ ਬੇਹੱਦ ਗੰਭੀਰ

ਨਵੀਂ ਦਿੱਲੀ : ਪੰਜਾਬ ਅਤੇ ਆਸਪਾਸ ਦੇ ਖੇਤਰਾਂ ‘ਚ ਪਰਾਲੀ ਨੂੰ ਜਲਾਉਣ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ਦੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਦਿੱਲੀ ‘ਚ ਪ੍ਰਦੂਸ਼ਣ ਦਾ ਸਤਰ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਮੁਤਾਬਕ ਦਿੱਲੀ ਦੀ ਸਾਰੀ ਹਵਾ ਗੁਣਵੱਤਾ ਇਡੈਕਸ 426 ਦਰਜ ਕੀਤਾ ਗਿਆ ਸੀ ਜੋ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ।

ਦਿਨ ਚੜ੍ਹਨ ਤੋਂ ਪਹਿਲਾਂ ਹੀ ਕਿਸਾਨਾਂ ਨੇ ਖੋਲ੍ਹੀ ਮੋਦੀ ਦੀ ਅੱਖ !ਭਾਜਪਾ ਦੇ ਵੱਡੇ ਲੀਡਰਾਂ ਨੂੰ ਆਈਆਂ ਤਰੇਲੀਆਂ !

ਦਿੱਲੀ ਦੇ ਮੁਖ ਇਲਾਕਿਆਂ ਦੀ ਗੱਲ ਕਰੀਏ ਤਾਂ ਆਨੰਦ ਵਿਹਾਰ ‘ਚ ਸੋਮਵਾਰ ਨੂੰ ਏਕਿਊਆਈ 484, ਮੁੰਡਕਾ ‘ਚ 470, ਓਖਲਾ ਫੇਜ਼ 2 ‘ਚ 465, ਵਰੀਜਪੁਰ ਵਿੱਚ 468 ਦਰਜ ਕੀਤਾ ਗਿਆ। ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਨਿਗਰਾਨੀ ਸੰਗਠਨ ਹਵਾ ਗੁਣਵੱਤਾ ਪ੍ਰਣਾਲੀ ਅਤੇ ਮੌਸਮ ਪੂਰਵਾਨੁਮਾਨ ਅਤੇ ਜਾਂਚ ਨੇ ਦੱਸਿਆ ਕਿ ਹਾਲਾਤ ‘ਚ ਉਦੋਂ ਤੱਕ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ ਜਦੋਂ ਤੱਕ ਪਰਾਲੀ ਜਲਾਉਣ ਦੀਆਂ ਘਟਨਾਵਾਂ ‘ਚ ਭਾਰੀ ਕਮੀ ਨਹੀਂ ਆਉਂਦੀ।

ਪੰਜਾਬੀਆਂ ਲਈ ਆਈ ਅਮਰੀਕਾ ਤੋਂ ਵੱਡੀ ਖੁਸ਼ਖਬਰੀ !ਗੋਰਿਆਂ ਨੇ ਪਾਏ ਪੁੱਠੇ ਹੋ-ਹੋ ਭੰਗੜੇ !

ਜ਼ਿਕਰਯੋਗ ਹੈ ਕਿ 0 ਅਤੇ 50 ਦੇ ‘ਚ ਏਕਿਊਆਈ ਨੂੰ ਚੰਗਾ, 51 ਅਤੇ 100 ਦੇ ਵਿੱਚ ਸੰਤੋਸ਼ਜਨਕ, 101 ਅਤੇ 200 ਦੇ ਵਿੱਚ ਮੱਧ, 201 ਅਤੇ 300 ਦੇ ‘ਚ ਖ਼ਰਾਬ, 301 ਅਤੇ 400 ਦੇ ਵਿੱਚ ਬੇਹੱਦ ਖ਼ਰਾਬ ਅਤੇ 401 ਤੋਂ 500 ਦੇ ਵਿੱਚ ਗੰਭੀਰ ਸ਼੍ਰੇਣੀ ‘ਚ ਮੰਨਿਆ ਜਾਂਦਾ ਹੈ। ਦਿੱਲੀ ‘ਚ 35 ਨਿਗਰਾਨੀ ਸਟੇਸ਼ਨਾਂ ਵਿੱਚੋਂ 31 ‘ਚ ਏਕਿਊਆਈ ਗੰਭੀਰ ਸ਼੍ਰੇਣੀ ‘ਚ ਦਰਜ ਕੀਤਾ ਗਿਆ ਹੈ।

https://www.youtube.com/watch?v=mUFKcI_12c4

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button