Breaking NewsD5 specialEntertainmentNewsPoliticsPunjabTop News

ਦੀਪ ਸਿੱਧੂ ਨੂੰ ਸਪੋਰਟ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ : ਮਜੀਠੀਆ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ‘ਚ ਅਕਾਲੀ ਦਲ ਵੱਡੀ ਭੂਮਿਕਾ ਨਿਭਾ ਰਿਹਾ ਹੈ। ਉਥੇ ਹੀ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਉੱ’ਤੇ ਹੋਈ ਹਿੰਸਾ ਦੇ ਮਾਮਲੇ ‘ਚ ਦੀਪ ਸਿੱਧੂ ਦੀ ਸਪੋਰਟ ਕਰਨ ਦੇ ਬਿਆਨ ‘ਤੇ ਮਜੀਠੀਆ ਨੇ ਸਾਫ਼ ਕਰ ਦਿੱਤਾ ਹੈ ਕਿ ਅਕਾਲੀ ਦਲ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਕਰ ਰਿਹਾ ਅਤੇ ਨਹੀਂ ਹੀ ਅੱਗੇ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮਨਜਿੰਦਰ ਸਿਰਸਾ ਨਾਲ ਉਨ੍ਹਾਂ ਦੀ ਅਜੇ ਗੱਲ ਨਹੀਂ ਹੋਈ, ਉਨ੍ਹਾਂ ਨੇ ਕਦੋਂ ਕਿਹਾ ਹੈ ਕਿ ਅਕਾਲੀ ਦਲ ਦੀਪ ਸਿੱਧੂ ਨੂੰ ਸਪੋਰਟ ਕਰੇਗਾ।

BREAKING-ਸਦਮੇ ‘ਚ ਪ੍ਰਧਾਨ ਮੰਤਰੀ ਮੋਦੀ,ਲੱਗਿਆ ਵੱਡਾ ਝਟਕਾ,ਪ੍ਰਧਾਨ ਨਾਲ ਵਾਪਰਿਆ ਭਾਣਾ

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਗੱਲ ਤੇ ਸਿਰਸਾ ਨਾਲ ਗੱਲਬਾਤ ਕਰਕੇ ਹੀ ਅੱਗੇ ਬਿਆਨ ਦੇ ਸਕਦੇ ਹਾਂ।  ਪਰ ਇੱਕ ਗੱਲ ਸਾਫ਼ ਹੈ ਕਿ ਅਕਾਲੀ ਦਲ ਸਿੱਧੂ ਨੂੰ ਕੋਈ ਸਪੋਰਟ ਨਹੀਂ ਦੇਵੇਗਾ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਵਿਧਾਨ ਸਭਾ ‘ਚ ਕਿਸਾਨਾਂ ਦੇ ਮੁੱਦੇ ਨੂੰ ਅੱਜ ਮੁੱਖ ਤੌਰ ‘ਤੇ ਚੁੱਕੇਗਾ ਅਤੇ ਪੰਜਾਬ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਵੀ ਰੱਖੇਗਾ। ਜ਼ਿਕਰਯੋਗ ਹੈ ਕਿ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਹਫਤੇ ਪੰਜਾਬ ਦਾ ਬਜਟ ਵੀ ਪੇਸ਼ ਹੋਣ ਵਾਲਾ ਹੈ। ਉਥੇ ਹੀ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਕਾਫ਼ੀ ਹੰਗਾਮੇ ਭਰੀ ਰਹੀ ਉਥੇ ਹੀ ਅੱਜ ਦੇਖਣਾ ਹੋਵੇਗਾ ਕਿ ਵਿਧਾਨ ਸਭਾ ‘ਚ ਅੱਜ ਕੀ ਖਾਸ ਰਹਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button