Breaking NewsD5 specialEntertainmentNews

ਦੀਪਿਕਾ ਸਿੰਘ ਨੇ ਤੂਫਾਨ ‘ਚ ਡਿੱਗੇ ਦਰਖੱਤ ਅਤੇ ਬਾਰਿਸ਼ ‘ਚ ਕਰਵਾਇਆ ਫੋਟੋਸ਼ੂਟ ਤਾਂ ਖੂਬ ਹੋਈ ਟ੍ਰੋਲ

ਨਵੀਂ ਦਿੱਲੀ : ਟੀ.ਵੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਦੀਪਿਕਾ ਸਿੰਘ ਇਨੀਂ ਦਿਨੀ ਆਪਣੇ ਗਜ਼ਬ ਦੇ ਅੰਦਾਜ਼ ਅਤੇ ਇੰਸਟਾਗ੍ਰਾਮ ਰੀਲਸ ਦੇ ਚੱਲਦਿਆਂ ਸੁਰਖੀਆ ’ਚ ਰਹੀ ਹੈ। ਉਹ ਆਪਣੇ ਗਜ਼ਬ ਦੇ ਐਕਸ਼ਪ੍ਰੇਸ਼ਨ ਅਤੇ ਧਮਾਕੇਦਾਰ ਡਾਂਸ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ’ਚ ਦੀਪਿਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮੀਂਹ ’ਚ ਭਿਜ ਕੇ ਫੋਟੋ ਸ਼ੇਅਰ ਕੀਤਾ ਹੈ। ਇਸ ਫੋਟੋ ’ਚ ੳਸਦਾ ਪੋਜ਼ ਫੈਨਜ਼ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ੈਨਜ਼ ਇਸ ਫੋਟੋ ਤੇ ਲਾਈਕਸ ਅਤੇ ਕੁੰਮੈਂਟ ਹੁੰਮ ਹੁਮਾ ਕੇ ਕਰ ਰਹੇ ਹਨ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਫੋਟੋ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਮਲਟੀ ਕਲਰ ਦੀ ਸਟ੍ਰੈਪ ਡ੍ਰੈਸ ਪਾਈ ਹੋਈ ਹੈ ਨਾਲ ਹੀ ਕੰਨਾਂ ’ਚ ਹੈਂਗਿੰਗ ਇੰਰੀਗ ਵੀ ਅਦਾਕਾਰਾ ‘ਤੇ ਜਚ ਰਹੇ ਹਨ। ਅਦਾਕਾਰਾ ਦੀ ਨਸ਼ੀਲੀਆਂ ਅੱਖਾਂ ਫੈਨਜ਼ ਦੇ ਦਿਲਾ ’ਚ ਖ਼ਾਸ ਜਗ੍ਹਾ ਬਣਾ ਰਹੀਆਂ ਹਨ , ਪਰ ਇਸ ਫੋਟੋ ਲਈ ਟਰੋਲਰਜ਼ ਨੇ ਅਦਾਕਾਰਾ ਨੂੰ ਖੂਬ ਟਰੋਲ ਕੀਤਾ ਹੈ। ਦੀਪਿਕਾ ਦਾ ਇਹ ਫੋਟੋਸ਼ੂਟ ਉਸਦੇ ਲਈ ਖ਼ਤਰਾ ਬਣ ਗਿਆ ਹੈ। ਇੱਕ ਯੂਜ਼ਰ ਨੇ ਕੁਮੈਂਟ ਕਰ ਕੇ ਲਿਖਿਆ ਮੈਡਮ ਨੇ ਤਬਾਹੀ ’ਚ ਮੌਕਾ ਲੱਭਿਆ ਹੈ। ਦੂਸਰੇ ਯੂਜ਼ਰ ਨੇ ਕਿਹਾ ‘ਭਾਰੀ ਬਾਰਿਸ਼ ਅਤੇ ਤੇਜ਼ ਹਵਾਂਵਾ ਨਾਲ ਦਰੱਖਤ ਗਿਰ ਰਹੇ ਹਨ ਅਤੇ ਆਪ ਫੋਟੋਸ਼ੂਟ ਕਰਵਾ ਰਹੀ ਹੈ ਨਾਲ ਹੀ ਇੱਕ ਯੂਜ਼ਰ ਨੇ ਕਿਹਾ ‘ਇਸ ਨਾਲ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਸੀ’।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਇਸ ਲਈ ਇਸ ਸਮੇਂ ਫੋਟੋ ਨਹੀਂ ਸਾਵਧਾਨੀ ਵਰਤੋ ਅਤੇ ਘਰ ’ਚ ਰਹੋ। ਦੀਪਿਕਾ ਸਿੰਘ ਸ਼ੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ। ਆਪਣੀ ਪ੍ਰੈਂਗਨੈਂਸੀ ਤੋਂ ਬਾਅਦ ਦੀਪਿਕਾ ਨੇ ਤੇਜ਼ੀ ਨਾਲ ਆਪਣਾ ਵਜ਼ਨ ਘੱਟ ਕੀਤਾ ਸੀ। ਉਹ ਆਪਣੀਆਂ ਖੂਬਸ਼ੂਰਤ ਤਸਵੀਰਾਂ ਫੈਨਜ਼ ਦੇ ਨਾਲ ਰੋਜ਼ ਸ਼ੇਅਰ ਕਰਦੀ ਹੈ। ਦੱਸ ਦਈਏ ਕਿ ਦੀਪਿਕਾ ਸਿੰਘ ਨੇ ‘ਦਿਆ ਔਰ ਬਾਤੀ ਹਮ’ ਦੇ ਡਾਇਰੈਕਟਰ ਨਾਲ 2 ਮਈ 2014 ’ਚ ਵਿਆਹ ਕਰਵਾ ਲਿਆ ਸੀ। ਸਾਲ 2017 ’ਚ ਅਦਾਕਾਰਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦਾ ਐਕਟਿੰਗ ਲਾਇਨ ਨਾਲ ਲੰਬਾ ਬ੍ਰੇਕ ਦੇਖਿਆ ਗਿਆ ਸੀ ਪਰ ਫੈਨਜ਼ ਉਨ੍ਹਾਂ ਨੂੰ ਅੱਜ ਵੀ ਅਦਾਕਾਰਾ ਦੇ ਸ਼ਾਨਦਾਰ ਕਿਰਦਾਰ ਦੇ ਲਈ ਯਾਦ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button