ਦੀਪਿਕਾ ਪਾਦੂਕੋਣ ਨੇ ਆਪਣੇ ਪਤੀ ਰਣਵੀਰ ਨਾਲ ਹਰਮਿੰਦਰ ਸਾਹਿਬ ਵਿਖੇ ਟੇਕਿਆ ਮੱਥਾ
ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰੇਗੰਢ ਮੌਕੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਏ |ਉਹਨਾਂ ਨੇ ਤਕਰੀਬਨ 4.30 ਵਜੇ ਮੱਥਾ ਟੇਕਿਆ ਇਸ ਮੌਕੇ ਦੋਵੇਂ ਜਣੇ ਵੈਂਕਟੇਸ਼ਵਰ ਮੰਦਰ ਵੀ ਪੁੱਜੇ ਸਨ। ਦੋਵਾਂ ਦੀਆਂ ਉੱਥੋਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਚੁੱਕੀਆਂ ਹਨ।
ਅੱਜ ਸਵੇਰੇ ਦੀਪਿਕਾ ਅਤੇ ਰਣਵੀਰ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੀਪਿਕਾ ਮਾਰੂਨ ਰੰਗ ਦੇ ਚੂੜੀਦਾਰ ਸੂਟ ‘ਚ ਨਜ਼ਰ ਆਈ ਹੈ ਅਤੇ ਉਸਦੇ ਸਿਰ ‘ਤੇ ਦੁਪੱਟਾ ਲਿਆ ਹੋਇਆ ਸੀ। ਰਣਵੀਰ ਸਿੰਘ ਨੇ ਜੈਕੇਟ ਨਾਲ ਕੁੜਤਾ–ਪਜਾਮਾ ਪਾਇਆ ਹੋਇਆ ਸੀ। ਇਸ ਦੌਰਾਨ ਦੋਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਤਕਰੀਬਨ 2 ਘੰਟੇ ਪੰਗਾਲ ‘ਚ ਬੈਠ ਕੇ ਬਾਣੀ ਸਰਵਣ ਕੀਤੀ | ਇਸ ਤੋਂ ਪਹਿਲਾਂ ਉਨ੍ਹਾਂ ਨੇ ਕੱਲ ਆਂਧਰਾ ਪ੍ਰਦੇਸ਼ ਵਿਖੇ ਤਿਰੂਮਾਲਾ ਤਿਰੂਪਤੀ ਮੰਦਿਰ ਵਿਖੇ ਵੀ ਮੱਥਾ ਟੇਕਿਆ ਸੀ।ਵੈਂਕਟੇਸ਼ਵਰ ਮੰਦਿਰ ਦੇ ਦਰਸ਼ਨ ਕਰਦੇ ਸਮੇਂ ਦੀਪਿਕਾ ਨੇ ਲਾਲ ਰੰਗ ਦੀ ਸਾੜੀ ਅਤੇ ਭਾਰੀ ਗਹਿਣੇ ਪਹਿਨੇ ਸਨ। ਇਹ ਜੋੜਾ ਇੱਕ ਨਵੇਂ ਵਿਆਹੇ ਜੋੜੇ ਵਰਗਾ ਦਿਖਾਈ ਦੇ ਰਿਹਾ ਹੈਆਮ ਤੌਰ ’ਤੇ ਸਭ ਇਸ ਖ਼ਾਸ ਦਿਨ ਮੌਕੇ ਪਾਰਟੀਆਂ ਕਰਦੇ ਹਨ ਜਾਂ ਕਿਤੇ ਘੁੰਮਣ ਜਾਂਦੇ ਹਨ ਪਰ ਇਸ ਜੋੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਸਾਰੇ ਉਨ੍ਹਾਂ ਦੀ ਇਸ ਸਾਦਗੀ ਭਰੇ ਵਰ੍ਹੇਗੰਢ ਦੇ ਜਸ਼ਨ ਦੀ ਤਾਰੀਫ਼ ਕਰ ਰਹੇ ਹਨ।ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ 14-15 ਨਵੰਬਰ ਨੂੰ ਇਟਲੀ ਵਿਚ ਕੋਂਕਣੀ ਅਤੇ ਸਿੰਧੀ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।ਅਤੇ ਆਪਣੀ ਪਹਿਲੀ ਵਰੇਗੰਢ ‘ਤੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਿਆ |
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.