Breaking NewsPunjabTop News

ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਨੂੰ ਸਤਾ ਰਿਹਾ ਐਨਕਾਊਂਟਰ ਦਾ ਡਰ, ਪਾਈ ਫ਼ੇਸਬੂਕ ‘ਤੇ ਪੋਸਟ

ਪਟਿਆਲਾ :  ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿਚ ਪੱਛਮੀ ਬੰਗਾਲ ਦੀ ਨਿਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਦੀਪਕ ਮੁੰਡੀ , ਕਪਿਲ ਪੰਡਿਤ ਅਤੇ ਰਾਜਿੰਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਨੇ ਫ਼ੇਸਬੂਕ ‘ਤੇ ਪੋਸਟ ਪਾਈ ਹੈ। ਗੋਲਡੀ ਬਰਾੜ ਨੇ ਪੋਸਟ ‘ਚ ਲਿਖਿਆ ਕਿ ਨੇਪਾਲ ਬਾਰਡਰ ਤੋਂ ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਉਸ ਦੇ ਕਰੀਬੀ ਦੋਸਤ ਅਤੇ ਮੁਲਜ਼ਮ ਦੀਪਕ ਮੁੰਡੀ, ਕਪਿਲ ਅਤੇ ਰਾਜਿੰਦਰ ਫੜੇ ਗਏ ਹਨ, ਉਨ੍ਹਾਂ ਨੂੰ ਨੇਪਾਲ ਪੁਲਿਸ ਨੇ ਫੜਿਆ ਹੈ, ਨਾ ਕਿ ਦਿੱਲੀ ਤੇ ਪੰਜਾਬ ਪੁਲਿਸ ਨੇ।

SYL ‘ਤੇ ਭਖੀ ਸਿਆਸਤ, ਸੁਣੋ ਇਸ ਲੀਡਰ ਤੋਂ ਸਾਰਾ ਸੱਚ, ਫਿਰ ਸੁਰਖ਼ੀਆਂ ‘ਚ ਬਲਵਿੰਦਰ ਜਟਾਣਾ!D5 Channel Punjabi

ਗੋਲਡੀ ਬਰਾੜ ਨੇ ਦੀਪਕ ਮੁੰਡੀ, ਕਪਿਲ ਅਤੇ ਰਾਜਿੰਦਰ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਗੋਲਡੀ ਬਰਾੜ ਨੂੰ ਡਰ ਹੈ ਕਿ ਇਨ੍ਹਾਂ ਦਾ ਐਨਕਾਊਂਟਰ ਹੋ ਸਕਦਾ ਹੈ, ਇਸ ਲਈ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਨੂੰ ਠੀਕ-ਠਾਕ ਪੰਜਾਬ ਲਿਆਂਦਾ ਜਾਵੇ, ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਹੈ, ਕੀਤੀ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ।

9e0ccdeac54159bb78e38ff6652cb4a9166285930804958 original

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button