IndiaTop News

ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਗੋਆ ਦੇ ਨੇਤਾ ਈਡੀ ਦੀ ਰਡਾਰ ‘ਤੇ

ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਗੋਆ ਦੇ ਨੇਤਾ ਈਡੀ ਦੀ ਰਡਾਰ ‘ਤੇ ਆ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ‘ਆਪ’ ਨੇਤਾਵਾਂ ਅਮਿਤ ਪਾਲੇਕਰ, ਰਾਮਾ ਰਾਓ ਵਾਘਾ, ਦੱਤ ਪ੍ਰਸਾਦ ਨਾਇਕ ਨੂੰ ਸੰਮਨ ਜਾਰੀ ਕੀਤਾ ਹੈ। ਇਹ ਸਾਰੇ ਆਗੂ ਗੋਆ ਵਿਧਾਨ ਸਭਾ ਚੋਣਾਂ ਦੌਰਾਨ ਕਾਫੀ ਸਰਗਰਮ ਸਨ। ਈਡੀ ਦਾ ਇਲਜ਼ਾਮ ਹੈ ਕਿ ਦੱਖਣੀ ਗਰੁੱਪ ਤੋਂ ਮਿਲੀ ਰਿਸ਼ਵਤ ਦੀ ਵਰਤੋਂ ਗੋਆ ਚੋਣਾਂ ਵਿੱਚ ਕੀਤੀ ਗਈ ਸੀ।

ਈਡੀ ਨੇ ਆਪਣੀ ਜਾਂਚ ‘ਚ ਦਾਅਵਾ ਕੀਤਾ ਹੈ ਕਿ ‘ਆਪ’ ਨੇ ਦੱਖਣੀ ਗਰੁੱਪ ਤੋਂ ਕਥਿਤ ਤੌਰ ‘ਤੇ 100 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। 100 ਕਰੋੜ ਰੁਪਏ ‘ਚੋਂ 45 ਕਰੋੜ ਰੁਪਏ ਗੋਆ ਵਿਧਾਨ ਸਭਾ ਚੋਣ ਪ੍ਰਚਾਰ ‘ਚ ਖਰਚ ਕੀਤੇ ਗਏ। ‘ਆਪ’ ਦੇ ਸਾਰੇ ਆਗੂਆਂ ਨੂੰ 28 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਰਾਉਸ ਐਵੇਨਿਊ ਕੋਰਟ ‘ਚ ਈਡੀ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਨੇ ਚੋਣਾਂ ਲੜਨ ਲਈ ਸ਼ਰਾਬ ਕਾਰੋਬਾਰੀਆਂ ਤੋਂ 100 ਕਰੋੜ ਰੁਪਏ ਦੀ ਫੰਡਿੰਗ ਮੰਗੀ ਸੀ। ਈਡੀ ਨੇ ਕਿਹਾ ਕਿ ਉਨ੍ਹਾਂ ਨੇ 4 ਵੱਖ-ਵੱਖ ਰੂਟਾਂ ਰਾਹੀਂ 45 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ ਇਸ ਪੈਸੇ ਦੀ ਵਰਤੋਂ ਗੋਆ ਵਿਧਾਨ ਸਭਾ ਚੋਣਾਂ ਵਿੱਚ ਕੀਤੀ ਗਈ। ਅਦਾਲਤ ਵਿੱਚ ਬਹਿਸ ਦੌਰਾਨ ਏਐਸਜੀ ਐਸਵੀ ਰਾਜੂ ਨੇ ਕਿਹਾ, ਗੋਆ ਵਿੱਚ ਆਪ ਦੇ ਸਾਰੇ ਉਮੀਦਵਾਰਾਂ ਨੂੰ ਵੀ ਪੈਸੇ ਦਿੱਤੇ ਗਏ ਸਨ।

ਈਡੀ ਨੇ ਕਿਹਾ ਕਿ ਗੋਆ ਵਿੱਚ ਜੋ ਪੈਸਾ ਆਇਆ, ਉਹ ਚਾਰ ਰੂਟਾਂ ਰਾਹੀਂ ਆਇਆ। ਈਡੀ ਨੇ ਕਿਹਾ ਕਿ ਇਹ ਸਾਬਤ ਕਰਨ ਲਈ ਸਾਡੇ ਕੋਲ ਨਾ ਸਿਰਫ਼ ਬਿਆਨ ਹੈ, ਸਗੋਂ ਕਾਲ ਡਿਟੇਲ ਰਿਕਾਰਡ ਵੀ ਹੈ। ਉਨ੍ਹਾਂ ਦੱਸਿਆ ਕਿ ਇਹ ਪੈਸਾ ਸਾਊਥ ਲਾਬੀ ਤੋਂ ਦਿੱਲੀ ਆਇਆ, ਫਿਰ ਗੋਆ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਵਰਤਿਆ ਗਿਆ। 45 ਕਰੋੜ ਰੁਪਏ ਦਾ ਹਵਾਲਾ ਟ੍ਰੇਲ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ 100 ਕਰੋੜ ਰੁਪਏ ਦਾ ਮਾਮਲਾ ਨਹੀਂ ਹੈ, ਇਸ ਤੋਂ ਵੀ ਕਿਤੇ ਵੱਧ ਦਾ ਮਾਮਲਾ ਹੈ। ਸ਼ਰਾਬ ਦੇ ਵਪਾਰੀਆਂ ਨੇ ਰਿਸ਼ਵਤ ਦੇ ਕੇ ਮੋਟਾ ਮੁਨਾਫਾ ਕਮਾਇਆ ਹੈ, ਇਹ ਸਾਰੇ ਇਸ ਅਪਰਾਧ ਵਿੱਚ ਸ਼ਾਮਲ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button