Breaking NewsD5 specialIndiaNewsTop News

ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੇ ਸਹਿਯੋਗੀਆਂ ਦੇ ਘਰ ਛਾਪੇਮਾਰੀ, ਮਿਲਿਆ ਕਰੋੜਾਂ ਦਾ ਕੈਸ਼

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕਰੀਬੀ ਸਹਿਯੋਗੀ ਦੇ ਘਰ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸੂਤਰਾਂ ਮੁਤਾਬਕ ਇਸ ਘਰ ‘ਚੋਂ ਕਰੀਬ 2.82 ਕਰੋੜ ਰੁਪਏ ਅਤੇ 1.8 ਕਿਲੋ ਸੋਨਾ ਬਰਾਮਦ ਹੋਇਆ ਹੈ। ਸਤੇਂਦਰ ਜੈਨ ਦਾ ਕੋਈ ਵੀ ਕਰੀਬੀ ਇਸ ਰਕਮ ਬਾਰੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ ਕਾਰਨ ਇਹ ਰਕਮ ਜ਼ਬਤ ਕੀਤੀ ਗਈ ਹੈ।

ਮੂਸੇਵਾਲਾ ਦੇ ਭੋਗ ਤੋਂ ਸਿੱਧਾ ਲਾਈਵ, ਹੋਇਆ ਰਿਕਾਰਡ ਤੋੜ ਇਕੱਠ | D5 Channel Punjabi

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਦੌਰਾਨ ਸਤੇਂਦਰ ਜੈਨ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ ਰਾਮਪ੍ਰਕਾਸ਼ ਜਵੈਲਰ ਤੋਂ 2.23 ਕਰੋੜ ਰੁਪਏ ਨਕਦ, ਵੈਭਵ ਜੈਨ ਤੋਂ 41.5 ਲੱਖ ਰੁਪਏ, ਜੀਐੱਸ ਮਠਾਰੂ ਤੋਂ 20 ਲੱਖ ਰੁਪਏ ਨਕਦ ਅਤੇ ਵੈਭਵ ਜੈਨ ਤੋਂ 133 ਸੋਨੇ ਦੇ ਸਿੱਕੇ ਬਰਾਮਦ ਹੋਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਕੋਲ ਇਸ ਰਕਮ ਬਾਰੇ ਕੋਈ ਜਵਾਬ ਨਹੀਂ ਸੀ। ਇਸ ਕਾਰਨ ਫਿਲਹਾਲ ਇਹ ਰਕਮ ਜ਼ਬਤ ਕਰ ਲਈ ਗਈ ਹੈ। ਉਸ ਕੋਲੋਂ ਇਸ ਰਕਮ ਅਤੇ ਸੋਨੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button