Breaking NewsD5 specialIndiaNewsTop News

ਦਿੱਲੀ ਵਿਸਫੋਟ :  ਜੈਸ਼ – ਉਲ ਹਿੰਦ ਨਾਮ ਦੇ ਸੰਗਠਨ ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਨਵੀਂ ਦਿੱਲੀ : ਦਿੱਲੀ ‘ਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਬੀਤੇ ਦਿਨ IED ਬਲਾਸਟ ਹੋਇਆ ਜਿਸਦੀ ਜ਼ਿੰਮੇਵਾਰੀ ਜੈਸ਼ – ਉਲ ਹਿੰਦ ਨਾਮ ਦੇ ਸੰਗਠਨ ਨੇ ਲਈ ਹੈ। ਇਸ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਹੀ ਇਜ਼ਰਾਇਲੀ ਦੂਤਾਵਾਸ ਦੇ ਸਾਹਮਣੇ ਧਮਾਕਾ ਕਰਵਾਇਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ‘ਚ ਦੋ ਲੋਕਾਂ ਨੂੰ ਕਾਰ ਤੋਂ ਬਾਹਰ ਨਿਕਲ ਕੇ ਦੂਤਾਵਾਸ ਦੇ ਵੱਲ ਅੱਗੇ ਵੱਧਦੇ ਦੇਖਿਆ ਜਾ ਰਿਹਾ ਹੈ।

BREAKING-ਬਾਰਡਰ ‘ਤੇ ਹੋਏ ਹਮਲੇ ਤੋਂ ਬਾਅਦ ਰਾਜੇਵਾਲ ਨੇ ਕੀਤੀ ਵੱਡੀ ਮੀਟਿੰਗ,ਕਰਤਾ ਆਰ ਪਾਰ ਦਾ ਐਲਾਨ!

ਇਜ਼ਰਾਇਲ ਤੋਂ ਜਾਂਚ ਕਰਤਾਵਾਂ ਦੀ ਇੱਕ ਟੀਮ ਸ਼ਨੀਵਾਰ ਦਿੱਲੀ ਪਹੁੰਚ ਸਕਦੀ ਹੈ, ਜਿਨ੍ਹਾਂ ਦੇ ਵੱਲੋਂ ਇਸ ਬਲਾਸਟ ਦੇ ਸੰਦਰਭ ‘ਚ ਭਾਰਤੀ ਏਜੰਸੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਘਟਨਾ ‘ਚ ਦਿੱਲੀ ਦੇ ਲੁਟਿਅੰਸ ਹਾਈ ਸਕਿਓਰਟੀ ਜੋਨ ‘ਚ ਕੁਝ ਕਾਰਾਂ ਹਾਦਸਾਗ੍ਰਸਤ ਹੋਈਆਂ ਹਨ।ਜਿਸ ਗੱਡੀ ਨਾਲ ਇਨ੍ਹਾਂ ਦੋ ਲੋਕਾਂ ਨੂੰ ਦੂਤਾਵਾਸ ਦੇ ਕੋਲ ਛੱਡਿਆ ਗਿਆ ਸੀ, ਉਸਦੇ ਚਾਲਕ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਇਸ ਦੋ ਸ਼ੱਕੀਆਂ ਦੇ ਸਕੈਚ ਬਣਾਏ ਜਾ ਰਹੇ ਹਨ।

ਇਕ ਪਾਸੇ ਰਾਜੇਵਾਲ ਨੇ ਸੱਦੀ ਮੀਟਿੰਗ,ਏਧਰ ਸਟੇਜ ‘ਤੇ ਡੱਲੇਵਾਲ ਹੋ ਗਿਆ ਗਰਮ,ਬੀਜੇਪੀ ਨੂੰ ਦਿੱਤੀ ਚਿਤਾਵਨੀ!

ਮੌਕੇ ਤੋਂ ਇੱਕ ਖਤ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਹ ਧਮਾਕਾ ਬਸ ਇੱਕ ‘ਟ੍ਰੇਲਰ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਇਹ ਧਮਾਕਾ ਵਿਜੈ ਚੌਕ ਤੋਂ 1.4 ਕਿਲੋਮੀਟਰ ਦੀ ਦੂਰੀ ‘ਤੇ ਹੋਇਆ। ਰਾਜਧਾਨੀ ਵਿੱਚ ਏਅਰਪੋਰਟ ਸਮੇਤ ਹੋਰ ਕਈ ਮਹੱਤਵਪੂਰਣ ਸਥਾਨਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button