Breaking NewsD5 specialIndiaNewsPolitics

ਦਿੱਲੀ ਵਾਲਿਆਂ ਨੂੰ ਘਰ – ਘਰ ਰਾਸ਼ਨ ਪਹੁੰਚਾਏਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ : ਦੇਸ਼ ‘ਚ ਜਾਰੀ ਕੋਰੋਨਾ ਸੰਕਟ ਦੇ ਵਿੱਚ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਬੈਠਕ ‘ਚ ‘ਮੁੱਖਮੰਤਰੀ ਘਰ ਘਰ ਰਾਸ਼ਨ ਯੋਜਨਾ’ ਸ਼ੁਰੂ ਕਰਨ ਫੈਸਲਾ ਕੀਤਾ ਗਿਆ ​ਹੈ, ਜਿਸਦੇ ਤਹਿਤ ਦਿੱਲੀ ‘ਚ ਘਰ – ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾਵੇਗਾ। ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅੱਜ ਕੈਬਨਿਟ ਨੇ ‘ਮੁੱਖਮੰਤਰੀ ਘਰ ਘਰ ਰਾਸ਼ਨ ਯੋਜਨਾ’ ਸ਼ੁਰੂ ਕੀਤੀ।

ਜਲਿਆਂਵਾਲਾ ਬਾਗ ‘ਚ ਖੜ੍ਹਾ ਹੋਇਆ ਨਵਾਂ ਵਿਵਾਦ! ਪੈ ਗਿਆ ਰੌਲਾਂ! ਪ੍ਰਸ਼ਾਸਨ ਵੀ ਹੋਇਆ ਚੁਕੰਨਾ

ਇਸਦੇ ਲਾਗੂ ਹੋਣ ‘ਤੇ ਲੋਕਾਂ ਦੇ ਘਰ ਰਾਸ਼ਨ ਭਿਜਵਾਇਆ ਜਾਵੇਗਾ, ਉਨ੍ਹਾਂ ਨੂੰ ਰਾਸ਼ਨ ਦੀ ਦੁਕਾਨ ‘ਤੇ ਨਹੀਂ ਆਉਣਾ ਪਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜ਼ੀਟਲ ਪ੍ਰੈਸ ਕਾਨਫਰੰਸ ਵਿਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਹਰ ਸਰਕਾਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਪਣੇ ਸੂਬੇ ਦੇ ਗਰੀਬ ਲੋਕਾਂ ਨੂੰ ਰਾਸ਼ਣ ਵੰਡ ਰਹੀ ਹੈ। ਜਦ ਤੋਂ ਦੇਸ਼ ਵਿਚ ਰਾਸ਼ਣ ਵੰਡਣਾ ਸ਼ੁਰੂ ਹੋਇਆ ਉਦੋਂ ਤੋਂ ਗਰੀਬ ਲੋਕਾਂ ਨੂੰ ਰਾਸ਼ਣ ਲੈਣ ਵਿਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ।

🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156

ਕਈ ਵਾਰ ਦੁਕਾਨਾਂ ਬੰਦ ਮਿਲਦੀਆਂ ਹਨ ਤਾਂ ਕਈ ਵਾਰ ਮਿਲਾਵਟ ਮਿਲਦੀ ਹੈ ਤਾਂ ਕਈ ਥਾਈਂ ਪੈਸੇ ਜ਼ਿਆਦਾ ਲਏ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨੇ ਰਾਸ਼ਣ ਦੀ ਵਿਵਸਥਾ ਵਿਚ ਬਹੁਤ ਸੁਧਾਰ ਕੀਤੇ ਹਨ। ਅੱਜ ਦਿੱਲੀ ਕੈਬਨਿਟ ਵਿਚ ਜੋ ਫੈਸਲੇ ਲਏ ਗਏ ਹਨ ਉਹ ਕਿਸੇ ਕ੍ਰਾਂਤੀਕਾਰੀ ਫੈਸਲੇ ਤੋਂ ਘੱਟ ਨਹੀਂ ਹੈ। ਅੱਜ ਉਹਨਾਂ ਨੇ ਦਿੱਲੀ ਵਿਚ ਡੋਰ ਸਟੈੱਪ ਡਿਲੀਵਰੀ ਆਫ ਰਾਸ਼ਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

17 ਮਿੰਟਾਂ ਦੀ ਆਡੀਓ ਮੂਸੇਵਾਲਾ ਨੂੰ ਭੇਜੂ ਜੇਲ੍ਹ? ਆਡੀਓ ਨੇ ਕਰਤੇ ਖੁਲਾਸੇ,ਲੱਗ ਗਿਆ ਪਤਾ,ਮੂਸੇਵਾਲਾ ਨੂੰ ਕਿਸਨੇ ਬਚਾਇਆ?

ਇਸ ਯੋਜਨਾ ਦਾ ਨਾਮ ‘ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ’ ਹੋਵੇਗਾ। ਇਸ ਯੋਜਨਾ ਤਹਿਤ ਐਫਸੀਆਈ ਦੇ ਗੋਦਾਮ ਤੋਂ ਕਣਕ ਚੁੱਕੀ ਜਾਵੇਗੀ, ਆਟਾ ਪਿਸਵਾਇਆ ਜਾਵੇਗਾ, ਚਾਵਲ ਅਤੇ ਚੀਨੀ ਆਦਿ ਦੀ ਵੀ ਪੈਕਿੰਗ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਘਰ-ਘਰ ਤੱਕ ਰਾਸ਼ਣ ਪਹੁੰਚਾਇਆ ਜਾਵੇਗਾ। ਸੀਐਮ ਕੇਜਰੀਵਾਲ ਨੇ ਦੱਸਿਆ ਕਿ ਲੋਕਾਂ ਨੂੰ ਇਹ ਵਿਕਲਪ ਦਿੱਤਾ ਜਾਵੇਗਾ ਕਿ ਜੋ ਦੁਕਾਨ ‘ਤੇ ਜਾ ਕੇ ਰਾਸ਼ਣ ਲੈਣਾ ਚਾਹੇਗਾ, ਉਹ ਦੁਕਾਨ ‘ਤੇ ਜਾ ਸਕਦਾ ਹੈ ਅਤੇ ਜੋ ਹੋਮ ਡਿਲੀਵਰੀ ਚਾਹੁੰਦੇ ਹਨ ਤਾਂ ਉਹ ਉਸ ਦਾ ਵਿਕਪਲ ਚੁਣ ਸਕਦੇ ਹਨ।

ਹਾਈਕੋਰਟ ਨੇ ਫੀਸਾਂ ਦੇ ਮਾਮਲੇ ‘ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!

ਉਹਨਾਂ ਦੱਸਿਆ ਕਿ ਅਗਲੇ 6 ਤੋਂ 7 ਮਹੀਨਿਆਂ ਵਿਚ ਹੋਮ ਡਿਲੀਵਰੀ ਰਾਸ਼ਣ ਸ਼ੁਰੂ ਹੋ ਜਾਵੇਗਾ। ਕੇਜਰੀਵਾਲ ਨੇ ਦੱਸਿਆ ਕਿ ਹੋਮ ਡਿਲੀਵਰੀ ਵਿਚ ਕਣਕ ਦੀ ਬਜਾਏ ਆਟਾ ਦਿੱਤਾ ਜਾਵੇਗਾ। ਸੀਐਮ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਦਿੱਲੀ ਵਿਚ ਰਾਸ਼ਣ ਦੀ ਹੋਮ ਡਿਲੀਵਰੀ ਸ਼ੁਰੂ ਹੋਵੇਗੀ, ਉਸੇ ਦਿਨ ਕੇਂਦਰ ਸਰਕਾਰ ਦੀ ਵਨ ਨੇਸ਼ਨ ਵਨ ਕਾਰਡ ਦੀ ਯੋਜਨਾ ਵੀ ਲਾਗੂ ਕਰ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button