Breaking NewsD5 specialIndiaNews

ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਵੀ ਦਿੱਲੀ : ਰਾਜਧਾਨੀ ਦਿੱਲੀ ਅਤੇ ਉਸਦੇ ਆਲੇ-ਦੁਆਲੇ ਇਲਾਕਿਆਂ ‘ਚ ਵੀਰਵਾਰ ਰਾਤ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ ਨੇ ਭੂਚਾਲ ਵਿਭਾਗ ਦੇ ਡਾਇਰੈਕਟਰ ਜੇ ਐਲ ਗੋਤਮ ਨੇ ਦੱਸਿਆ ਕਿ ਭੂਚਾਲ ਦੀ ਗਤੀ 4.2 ਨਾਪੀ ਗਈ ਤੇ ਇਸਦਾ ਕੇਂਦਰ ਰਾਜਸਥਾਨ ਦੇ ਅਲਵਰ ਵਿੱਚ ਸੀ। ਦਿੱਲੀ ਤੋਂ ਲੈ ਕੇ ਨੋਇਡਾ ਗਾਜ਼ੀਆਬਾਦ ਤੱਕ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦੇ ਇਹ ਝਟਕੇ ਰਾਤ ਦੇ 11:46 ਵਜੇ ਦਰਜ ਕੀਤੇ ਗਏ। ਇਸ ਸਾਲ ਦਿੱਲੀ-ਐਨਸੀਆਰ ‘ਚ ਭੂਚਾਲ ਦਾ 15ਵਾਂ ਝਟਕਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਸਾਲ ਆਏ ਸਾਰੇ 14 ਭੂਚਾਲ ਘੱਟ ਤੋਂ ਦਰਮਿਆਨੀ ਤੀਬਰਤਾ ਦੇ ਹਨ। ਇਹ 12 ਅਪ੍ਰੈਲ ਤੋਂ ਲੈ ਕੇ ਤਿੰਨ ਜੂਨ ਤੱਕ ਦਰਜ ਕੀਤੇ ਗਏ ਹਨ।

ਲਓ ਜੀ! ਕਿਸਾਨ ਕੇਂਦਰ ਦੀ ਅੜ ਭੰਨਣ ‘ਤੇ ਡਟੇ ! ਲਗਾਇਆ ਪੱਕਾ ਮੋਰਚਾ,ਛੱਡੀ ਸਿੰਘੂ ਬਾਰਡਰ ਦੇ ਆਪਣੀ ਛਾਪ !

ਵਿਗਿਆਨੀ ਕੀ ਕਹਿੰਦੇ ਹਨ?
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵਿਖੇ ਵਿਗਿਆਨੀ ਜੇਐਲ਼ ਗੋਤਮ ਨੇ ਕਿਹਾ ਕਿ ਅੱਜ ਤੱਕ ਅਜਿਹੀ ਕੋਈ ਟੈਕਨਾਲੋਜੀ ਨਹੀਂ ਬਣਾਈ ਗਈ। ਜਿਸ ਤੋਂ ਪਹਿਲਾ ਤੋਂ ਇਸਦੇ ਬਾਰੇ ਦੱਸਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਪੀਡ ਦਾ ਤਾਂ ਪਤਾ ਲੱਗ ਸਕਦਾ ਹੈ ਪਰ ਪਹਿਲਾ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਭੂਚਾਲ ‘ਚ ਆਉਣ ਵਾਲੇ ਖੇਤਰਾਂ ਨੂੰ 5 ਜੋਨ ‘ਚ ਵੰਡਿਆ ਹੈ। ਜਿਸਦਾ 5ਵਾਂ ਜੋਨ ਸਭ ਤੋਂ ਖ਼ਤਰਨਾਕ ਹੈ ਅਤੇ ਦਿੱਲੀ ਇਸਦੇ ਚੌਥੇ ਜੋਨ ‘ਚ ਆਉਦੀਂ ਹੈ।

ਕੇਂਦਰ ਨੇ ਮੰਨੀ ਆਪਣੀ ਗ਼ਲਤੀ ! ਕਿਸਾਨਾਂ ਦੀ ਜਿੱਤ ਪੱਕੀ, ਕਾਨੂੰਨ ਹੋਣਗੇ ਰੱਦ ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ !

ਉਨ੍ਹਾਂ ਨੂੰ ਦੱਸਿਆ ਕਿ ਹਿਮਾਲਿਆ ਦੇ ਆਲੇ ਦੁਆਲੇ ਇਲਾਕਿਆ ‘ਚ ਭੂਚਾਲ ਦਾ ਸਭ ਤੋਂ ਵੱਧ ਖਤਰਾ ਹੈ ਕਿਉਂਕਿ ਉੱਥੇ ਪਲੇਟਾਂ ਖਿਸਕ ਦੀਆਂ ਰਹਿੰਦੀਆਂ ਹਨ। ਇਸ ਲਈ ਹਿੰਦਕੂਸ਼ ਪਰਬਤ ਤੋਂ ਲੈ ਕੇ ਉੱਤਰ-ਪੂਰਬ ਤੱਕ ਭੂਚਾਲ ਦਾ ਵੱਡਾ ਖਤਰਾ ਹੈ। ਹਿਮਾਲਿਆਂ ਦੇ ਖੇਤਰ ਦੀ ਦੂਰੀ ਦਿੱਲੀ ਤੋਂ 250 ਤੋਂ 300 ਕਿਲੋਮੀਟਰ ਦੇ ਲੱਗਭਗ ਹੈ। ਇਸ ਲਈ ਉਥੋਂ ਆਏ ਭੂਚਾਲ ਦਾ ਅਸਰ ਦਿੱਲੀ ਤੱਕ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਨੇਪਾਲ ’ਚ ਆਏ ਭੂਚਾਲ ਦਾ ਅਸਰ ਦਿੱਲੀ ਤੱਕ ਦੇਖਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button