Breaking NewsD5 specialNewsPoliticsPunjab

ਦਿੱਲੀ ਜਾਣ ਲਈ ਕਿਸਾਨਾਂ ਦੀਆਂ ਤਿਆਰੀਆਂ ਦੇਖਕੇ ਕੰਬੀ ਮੋਦੀ ਸਰਕਾਰ! ਦਿੱਲੀ ਜਾਣ ਤੋਂ ਪਹਿਲਾਂ ਕਰਤਾ ਵੱਡਾ ਕੰਮ!

ਸੰਗਰੂਰ : 26-27 ਨਵੰਬਰ ਨੂੰ ‘ਦਿੱਲੀ ਚੱਲੋ’ ਅੰਦੋਲਨ ਨੂੰ ਲੈ ਕੇ ਕਿਸਾਨਾਂ ਵੱਲੋਂ ਤਿਆਰੀਆਂ ਲਗਾਤਾਰ ਜਾਰੀ ਹਨ।ਕਿਸਾਨਾਂ ਵਲੋਂ ਖਾਸ ਤੌਰ ‘ਤੇ ਟਰਾਲੀਆਂ ਤਿਆਰ ਕੀਤੀਆ ਜਾ ਰਹੀਆ ਹਨ। ਸੰਗਰੂਰ ਦੇ ਲਹਿਰਾਗਾਗਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਜਾਣ ਲਈ ਟਰਾਲੀਆਂ ਨੂੰ ਪੂਰੀਆਂ ਸਹੂਲਤਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।

80 ਸਾਲ ਦੀ ਬੇਬੇ ਨੇ ਲਿਆਤੀ ਮੋਦੀ ਨੂੰ ਤੋਂਣੀਆਂ !ਦਿੱਲੀ ਜਾਣ ਲਈ ਬੰਨ੍ਹ ਲਏ ਸਮਾਨ !ਦੇਖਕੇ ਹਿੱਲ ਗਈ ਕੇਂਦਰ ਸਰਕਾਰ !

ਹਰੇਕ ਟਰਾਲੀ ‘ਚ ਲੰਗਰ ਲਈ ਰਾਸ਼ਨ, ਬਿਸਤਰੇ, ਪਾਣੀ ਵਾਲੀਆਂ ਟੈਂਕੀਆਂ ਅਤੇ ਜੈਨਰੇਟਰਾਂ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਆਗੂਆ ਨੇ ਦੱਸਿਆ ਕਿ ਜਥੇਬੰਦੀਆਂ ਕੋਲ ਬਲਾਕ ਦੀਆਂ 350 ਟਰਾਲੀਆਂ ਦੀ ਸੂਚੀ ਪਹੁੰਚ ਚੁੱਕੀ ਹੈ ਅਤੇ ਅਗਲੇ ਦੋ ਦਿਨਾਂ ‘ਚ ਕਿਸਾਨਾਂ ਦੇ ‘ਦਿੱਲੀ ਚੱਲੋ’ ਸੰਘਰਸ਼ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਟਰਾਲੀਆਂ ਦੀ ਗਿਣਤੀ ਵਧਣ ਦੇ ਆਸਾਰ ਹਨ।

ਆਹ ਕਿਸਾਨਾਂ ਨੇ ਕਰਤਾ ਵੱਡਾ ਕੰਮ !ਕੇਂਦਰ ਸਰਕਾਰ ਨੂੰ ਠੰਡ ‘ਚ ਲੱਗੀ ਗਰਮੀ !ਚੱਕ ਲਏ ਕਿਸਾਨਾਂ ਨੇ ਆਹ ਸੰਦ !

26-27 ਨਵੰਬਰ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਪਹੁੰਚ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਅੰਦੋਲਨ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਕਿਸਾਨ ਵੀ ਆਰ ਜਾਂ ਪਾਰ ਦੀ ਲੜਾਈ ਲਈ ਤਿਆਰ ਹਨ। ਦੇਖਣਾ ਹੋਵੇਗਾ ਕਿ ਕਿਸਾਨ ਦਿੱਲੀ ਪਹੁੰਚਦੇ ਹਨ ਜਾਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button