Breaking NewsD5 specialNewsPoliticsPunjab

ਦਿੱਲੀ ‘ਚ ਕਿਸਾਨਾਂ ਨੇ ਕੀਤੀ ਬੈਠਕ, ਮਾਲ ਗੱਡੀਆਂ ਬੰਦ ਕਰਨ ਨੂੰ ਦੱਸਿਆ ਕੇਂਦਰ ਦੀ ਸਾਜਿਸ਼

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਸਖਤ ਪ੍ਰਦਰਸ਼ਨ ਦੇ ਚੱਲਦਿਆਂ ਪੰਜਾਬ ‘ਚ ਫਿਰ ਤੋਂ ਮਾਲ ਗੱਡੀਆਂ ਰੁਕ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਪੰਜਾਬ ‘ਚ ਚੱਲਣੀਆਂ ਸ਼ੁਰੂ ਹੋਈਆਂ ਸਨ, ਪਰ ਰੇਲਵੇ ਲਾਈਨਾਂ ‘ਤੇ ਕਿਸਾਨਾਂ ਦੇ ਬੈਠੇ ਹੋਣ ਦੀ ਵਜ੍ਹਾ ਨਾਲ ਗੱਡੀਆਂ ਨਹੀ ਚੱਲ ਰਹੀਆਂ ਸਨ।

🔴LIVE ਦੁਸਹਿਰੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ,ਨਵਜੋਤ ਸਿੱਧੂ ਬਣਾਊ ਕਿਸਾਨਾਂ ਨਾਲ ਪਾਰਟੀ?

ਫਿਲਹਾਲ ਰੇਲਵੇ ਨੇ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ। ਰੇਲਵੇ ਦਾ ਕਹਿਣਾ ਹੈ ਕਿ ਜਦੋਂ ਟ੍ਰੇਕ ਖਾਲੀ ਹੋ ਜਾਵੇਗਾ ਉਦੋਂ ਮਾਲ ਗੱਡੀਆਂ ਚੱਲ ਪੈਣਗੀਆਂ। ਉਥੇ ਹੀ ਕਿਸਾਨਾਂ ਨੇ ਮਾਲ ਗੱਡੀਆਂ ਬੰਦ ਕਰਨ ਨੂੰ ਕੇਂਦਰ ਦੀ ਸਾਜਿਸ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਟ੍ਰੈਕ ਖਾਲੀ ਕੀਤੇ ਹਨ। ਹੁਣ ਅਗਲੇ ਮਹੀਨੇ 26 ਅਤੇ 27 ਨਵੰਬਰ ਨੂੰ ਪੂਰੇ ਦੇਸ਼ ‘ਚ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਕੱਲ੍ਹ ਪੂਰੇ ਦੇਸ਼ ਦੇ ਕਿਸਾਨ ਆਗੂ ਇਕੱਠੇ ਹੋਣਗੇ ਅਤੇ ਕਿੱਥੇ ਧਰਨੇ ਕਰਨੇ ਹਨ ਉਸਦਾ ਫੈਸਲਾ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button