IndiaNews

ਦਿਵਿਆ ਪਾਹੂਜਾ ਕਤਲ ਕੇਸ :- ਸੈਨੇਟਰੀ ਪੈਡ ਦੀ ਵਰਤੋਂ ਨਾਲ ਖੂਨ ਸੁਕਾਇਆ

ਦਿਵਿਆ ਪਾਹੂਜਾ ਕਤਲ ਕੇਸ ‘ਚ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਬਲਰਾਜ ਗਿੱਲ ਦੇ ਹਵਾਲੇ ਨਾਲ ਗੁਰੂਗ੍ਰਾਮ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਗੋਲੀ ਲੱਗਣ ਨਾਲ ਦਿਵਿਆ ਦਾ ਕਾਫੀ ਖੂਨ ਵਹਿ ਗਿਆ ਸੀ। ਅਜਿਹੇ ‘ਚ ਦੋਸ਼ੀ ਨੇ ਖੂਨ ਸੁਕਾਉਣ ਲਈ ਸੈਨੇਟਰੀ ਪੈਡ ਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ ਹੋਟਲ ਤੋਂ ਬਾਹਰ ਕੱਢਣ ਤੋਂ ਬਾਅਦ ਦੋਸ਼ੀ ਦਿਵਿਆ ਦੀ ਲਾਸ਼ ਨੂੰ ਪਟਿਆਲਾ ਲੈ ਗਏ, ਜਿੱਥੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਗਿਆ। ਫਿਲਹਾਲ ਗੁਰੂਗ੍ਰਾਮ ਪੁਲਸ ਬਲਰਾਜ ਗਿੱਲ ਨੂੰ ਹਿਰਾਸਤ ‘ਚ ਲੈ ਕੇ ਵਾਪਸ ਪਰਤ ਰਹੀ ਹੈ।ਗੁਰੂਗ੍ਰਾਮ ਪੁਲਸ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਬਲਰਾਜ ਗਿੱਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਨੇ ਦੱਸਿਆ ਕਿ ਕੋਲਕਾਤਾ ‘ਚ ਵੀ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਹੁਣ ਉੱਥੋਂ ਦੀ ਸਥਾਨਕ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ। ਇੱਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਫਿਰ ਪੁਲੀਸ ਦੀ ਟੀਮ ਉਸ ਨੂੰ ਪਟਿਆਲਾ ਲੈ ਕੇ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਲਰਾਜ ਗਿੱਲ ਇਸ ਘਟਨਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪੰਜਵਾਂ ਮੁਲਜ਼ਮ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਰਵੀ ਦੀ ਭਾਲ ਜਾਰੀ ਹੈ।ਪੁਲਿਸ ਮੁਤਾਬਕ ਅਭਿਜੀਤ ਨੇ 2 ਜਨਵਰੀ ਦੀ ਰਾਤ ਨੂੰ ਦਿਵਿਆ ਨੂੰ ਗੋਲੀ ਮਾਰ ਦਿੱਤੀ ਸੀ। ਗੋਲੀ ਦਿਵਿਆ ਦੇ ਸਿਰ ‘ਚ ਲੱਗੀ ਸੀ ਅਤੇ ਉਸ ‘ਚੋਂ ਕਾਫੀ ਖੂਨ ਵਹਿ ਰਿਹਾ ਸੀ। ਦਰਅਸਲ, ਹੋਟਲ ਦਾ ਉਹ ਕਮਰਾ ਖੂਨ ਨਾਲ ਭਿੱਜਿਆ ਹੋਇਆ ਸੀ। ਅਜਿਹੇ ‘ਚ ਅਭਿਜੀਤ ਨੇ ਨੇੜਲੇ ਮੈਡੀਕਲ ਸਟੋਰ ਤੋਂ ਸੈਨੇਟਰੀ ਪੈਡ ਮੰਗਵਾਇਆ ਅਤੇ ਇਸ ਦੀ ਵਰਤੋਂ ਕਮਰੇ ‘ਚ ਫੈਲੇ ਖੂਨ ਨੂੰ ਸੁਕਾਉਣ ਅਤੇ ਕਮਰੇ ਨੂੰ ਸਾਫ ਕਰਨ ਲਈ ਕੀਤੀ ਗਈ। ਪੁਲੀਸ ਅਨੁਸਾਰ ਮੁਲਜ਼ਮ ਬਲਰਾਜ ਗਿੱਲ ਅਤੇ ਰਵੀ ਦਿਵਿਆ ਦੀ ਲਾਸ਼ ਨੂੰ ਬੀਐਮਡਬਲਿਊ ਕਾਰ ਵਿੱਚ ਲੈ ਕੇ ਫ਼ਰਾਰ ਹੋ ਗਏ ਸਨ।ਇਥੋਂ ਮੁਲਜ਼ਮ ਸਿੱਧੇ ਪਟਿਆਲਾ ਚਲੇ ਗਏ, ਜਿੱਥੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਦੋਵੇਂ ਰਾਜਸਥਾਨ ਦੇ ਉਦੇਪੁਰ ਚਲੇ ਗਏ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਾਇਆ ਤੇ ਪੁਲੀਸ ਟੀਮ ਉਦੈਪੁਰ ਪੁੱਜੀ ਪਰ ਮੁਲਜ਼ਮਾਂ ਨੂੰ ਪਤਾ ਲੱਗ ਗਿਆ। ਅਜਿਹੇ ‘ਚ ਦੋਸ਼ੀ ਤੁਰੰਤ ਉਦੈਪੁਰ ਛੱਡ ਕੇ ਕੋਟਾ ਪਹੁੰਚ ਗਏ ਅਤੇ ਇਕ ਹੋਟਲ ‘ਚ ਠਹਿਰੇ ਹੋਏ ਸਨ, ਜਦੋਂ ਗੁਰੂਗ੍ਰਾਮ ਪੁਲਸ ਵੀ ਕੋਟਾ ਪਹੁੰਚੀ ਤਾਂ ਇੱਥੇ ਹੀ ਰਵੀ ਅਤੇ ਬਲਰਾਜ ਗਿੱਲ ਦੋਵੇਂ ਵੱਖ ਹੋ ਗਏ। ਬਲਰਾਜ ਗਿੱਲ ਰੇਲਗੱਡੀ ਫੜ ਕੇ ਕਾਨਪੁਰ ਆਇਆ ਅਤੇ ਇੱਥੋਂ ਭੱਜ ਕੇ ਕੋਲਕਾਤਾ ਚਲਾ ਗਿਆ। ਹੁਣ ਉਹ ਥਾਈਲੈਂਡ ਭੱਜਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਇਸ ਲਈ ਉਹ ਏਅਰਪੋਰਟ ਵੀ ਪਹੁੰਚ ਗਿਆ। ਇੱਥੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਨੂੰ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਦੂਜਾ ਮੁਲਜ਼ਮ ਰਵੀ ਕੋਟਾ ਤੋਂ ਕਿੱਥੇ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button