ਦਿਲ ਦਾ ਰਾਜਾ ਅਤੇ ਵੱਡੀ ਸੋਚ ਦੇ ਮਾਲਿਕ ਰਾਜੂ ਦੇ ਮੁਰੀਦ ਹੋਏ ਮੋਦੀ
ਪਠਾਨਕੋਟ : ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਇੱਕ ਭਿਖਾਰੀ ਰਾਜੂ ਨੇ ਮਨੁੱਖਤਾ ਦੀ ਸ਼ਾਨਦਾਰ ਮਿਸ਼ਾਲ ਪੇਸ਼ ਕਰਦੇ ਹੋਏ ਆਪਣੇ ਭੀਖ ਮੰਗ ਕੇ ਇਕੱਠੇ ਕੀਤੇ ਪੈਸਿਆਂ ਨਾਲ ਗਰੀਬਾਂ – ਬੇਸਹਾਰਾ ਲੋਕਾਂ ਨੂੰ ਰਾਸ਼ਨ ਵੰਡ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣਾ ਮੁਰੀਦ ਬਣਾ ਦਿੱਤਾ। ਮੋਦੀ ਨੇ ਐਤਵਾਰ ਨੂੰ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਇਸ ਭਿਖਾਰੀ ਦੀ ਜੰਮ ਕੇ ਤਾਰੀਫ ਕੀਤੀ। ਮੋਦੀ ਨੇ ‘ਮਨ ਕੀ ਬਾਤ’ 2.0 ਦੀਂ 12ਵੀ ਕੜੀ ‘ਚ ਆਪਣੇ ਸੰਬੋਧਨ ‘ਚ ਭਿਖਾਰੀ ਰਾਜੂ ਦੁਆਰਾ ਕੀਤੀ ਜਾ ਰਹੀ ਵਿਅਕਤੀ ਸੇਵਾ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੂਸਰਿਆਂ ਦੀ ਸੇਵਾ ‘ਚ ਲੱਗੇ ਵਿਅਕਤੀ ਦੇ ਜੀਵਨ ‘ਚ ਕੋਈ ਤਣਾਅ ਕਦੇ ਨਹੀਂ ਦਿਖਦਾ।
ਉਸਦੇ ਜੀਵਨ ਨੂੰ ਲੈ ਕੇ ਉਸਦੇ ਨਜ਼ਰੀਏ ‘ਚ ਭਰਪੂਰ ਆਤਮਵਿਸ਼ਵਾਸ, ਸਕਾਰਾਤਮਕਤਾ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਠਾਨਕੋਟ ਤੋਂ ਵੀ ਇੱਕ ਅਜਿਹੀ ਹੀ ਉਦਾਹਰਣ ਮੈਨੂੰ ਪਤਾ ਲੱਗੀ । ਜਿੱਥੇ ਗਰੀਬਾਂ ਲਈ ਮਸੀਹਾ ਬਨਣ ਵਾਲੇ ਇਸ ਸ਼ਖਸ ਦਾ ਨਾਮ ਰਾਜੂ ਹੈ। ਜੋ ਦਿਵਿਆਂਗ ਹੈ ਅਤੇ ਉਹ ਭੀਖ ਮੰਗ ਕੇ ਆਪਣਾ ਗੁਜਾਰਾ ਕਰਦਾ ਹੈ। ਰਾਜੂ ਹੁਣ ਤੱਕ 100 ਗਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ 3000 ਮਾਸਕ ਵੰਡ ਚੁੱਕਿਆ ਹੈ। ਮੰਗਤਾ ਰਾਜੂ ਚੌਂਕ ਚੁਰਾਹਿਆਂ ‘ਚ ਭੀਖ ਮੰਗ ਕੇ ਆਪਣਾ ਜੀਵਨ ਗੁਜਾਰਾ ਕਰਨ ਦੇ ਨਾਲ ਹੀ ਉਹ ਮੰਗੀ ਗਈ ਰਾਸ਼ੀ ਨਾਲ ਜਨਸੇਵਾ ਵੀ ਕਰਦਾ ਰਹਿੰਦਾ ਹੈ। ਅਸਰਮਥ ਹੋਣ ਦੇ ਬਾਵਜੂਦ ਰਾਜੂ ਦਿਲ ਦਾ ਰਾਜਾ ਹੈ ਅਤੇ ਵੱਡੀ ਸੋਚ ਦਾ ਮਾਲਿਕ ਹੈ। ਉਹ ਹਮੇਸ਼ਾ ਜਰੂਰਤਮੰਦਾਂ ਲਈ ਅੱਗੇ ਆਉਂਦਾ ਹੈ।
🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ
ਪਠਾਨਕੋਟ ਦੇ ਬਹੁਤ ਸਾਰੇ ਲੋਕ ਰਾਜੂ ਨੂੰ ਉਸਦੇ ਕੰਮਾਂ ਦੀ ਵਜ੍ਹਾ ਨਾਲ ਪਛਾਣਦੇ ਹਨ ਅਤੇ ਮਦਦ ਵੀ ਕਰਦੇ ਹਨ। ਬਚਪਨ ਤੋਂ ਹੀ ਦਿਵਿਆਂਗ ਰਾਜੂ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹੈ ਅਤੇ ਫਿਰ ਉਸਨੂੰ ਨੇਕ ਕੰਮ ਵਿੱਚ ਲਗਾਉਂਦਾ ਹੈ। ਉਸਦੇ ਮਾਤਾ ਪਿਤਾ ਬਚਪਨ ਵਿੱਚ ਹੀ ਮਰ ਗਏ ਸਨ। ਉਸਦੇ ਤਿੰਨ ਭਰਾ ਅਤੇ ਤਿੰਨ ਭੈਣਾਂ ਹਨ ਪਰ ਦਿਵਿਆਂਗ ਹੋਣ ਦੇ ਕਾਰਨ ਉਸਨੂੰ ਬੇਸਹਾਰਾ ਛੱਡ ਦਿੱਤਾ ਗਿਆ। ਸੜਕ ‘ਤੇ ਭੀਖ ਮੰਗਣ ਤੋਂ ਇਲਾਵਾ ਜੀਉਣ ਦਾ ਕੋਈ ਸਾਧਨ ਨਹੀਂ ਸੀ ਲਿਹਾਜਾ ਉਸਨੇ ਭੀਖ ਮੰਗਣ ਵਿੱਚ ਹੀ ਆਪਣੀ ਖੁਸ਼ੀ ਲੱਭ ਲਈ। ਇੱਕ ਵਾਰ ਪਠਾਨਕੋਟ ਨਗਰ ਨਿਗਮ ਦੁਆਰਾ ਪੁੱਟੇ ਗਏ ਡੂੰਘੇ ਖੱਡੇ ਵਿੱਚ ਇੱਕ ਅਵਾਰਾ ਸਾਂਨ ਡਿੱਗ ਗਿਆ ਸੀ ਜਿਸਨੂੰ ਰਾਜੂ ਨੇ ਬਾਹਰ ਨਿਕਲਵਾਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.