Breaking NewsD5 specialNewsPunjab

ਦਿਨ-ਦਿਹਾੜੇ Police ਨੂੰ ਪਈ ਭਾਜੜ, ਦੇਖੋ ਮੌਕੇ ਦੀਆਂ LIVE ਤਸਵੀਰਾਂ

ਜਲੰਧਰ : ਤਸਵੀਰਾਂ ‘ਚ ਨਜ਼ਰ ਆ ਰਹੇ ਇਸ ਵਿਅਕਤੀ ਨੇ ਪੁਲਿਸ ਵਿਭਾਗ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਉਸ ਵੇਲੇ ਭਾਜੜ ਪਾ ਦਿੱਤੀ ਜਦੋਂ ਇਕ ਸਕਿਉਰਿਟੀ ਗਾਰਡ ਨੇ ਇਸ ਵਿਅਕਤੀ ਨੂੰ 10 ਅਤੇ 20 ਦੇ ਨੋਟ ਸੁੱਟਦੇ ਹੋਇਆ ਦੇਖਿਆ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ। ਮਾਮਲਾ ਜ਼ਿਲ੍ਹਾ ਜਲੰਧਰ ਦੇ ਫਿਲੌਰ ਸ਼ਹਿਰ ਦਾ ਹੈ। ਜਿੱਥੇ ਕੋਰੋਨਾ ਦਾ ਕਾਰਨ ਪੂਰੀ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਇਸ ਵਿਅਕਤੀ ਦੇ ਨੋਟ ਸੁੱਟਣ ਦੀ ਘਟਨਾ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਹਰਕਤ ‘ਚ ਆ ਗਿਆ।

ਕੋਰੋਨਾ ਮਰੀਜ਼ ਲੇਡੀ ਐੱਸਐੱਚਓ ਨੇ ਹਸਪਤਾਲ ‘ਚੋਂ ਬਣਾਈ ਵੀਡੀਓ, ਦੇਖੋ ਕੀ ਨੇ ਹਾਲਾਤ

ਸਿਹਤ ਵਿਭਾਗ ਦੇ ਮੁਲਾਜ਼ਮ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਸੜਕ ‘ਤੇ ਨੋਟ ਸੁੱਟ ਰਿਹਾ ਹੈ। ਮੈਡੀਕਲ ਜਾਂਚ ਤੋਂ ਬਾਅਦ ਇਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  ਮੌਕੇ ‘ਤੇ ਪੁਹੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਵਿਅਕਤੀ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਨੋਟ ਸੁੱਟਣ ਵਾਲੇ ਵਿਅਕਤੀ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਇਹ ਵਿਅਕਤੀ ਥੁੱਕ ਲਗਾ ਕੇ ਨੋਟ ਹੇਠਾਂ ਸੁੱਟ ਰਿਹਾ ਸੀ।

Arvind Kejriwal Live, ਦੇਖੋ ਦਿੱਲੀ ਸਰਕਾਰ ਕਿਵੇਂ ਕਰ ਰਹੀ ਹੈ, ਕੋਰੋਨਾ ਪੀੜਤ ਲੋਕਾਂ ਦਾ ਕਾਮਯਾਬ ਇਲਾਜ਼

ਮੌਕੇ ‘ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਇਸ ਵਿਅਕਤੀ ਨੂੰ ਪੀ ਪੀ ਈ ਕਿੱਟ ਪਵਾਈ ਅਤੇ ਚੌਕ ‘ਚ ਸੈਨੀਟਾਈਜਰ ਦਾ ਛਿੜਕਾਅ ਕਰਵਾਇਆ।ਕਾਬੂ ਕੀਤਾ ਗਿਆ ਵਿਅਕਤੀ ਕੋਰਨਾ ਤੋਂ ਪੀੜਤ ਹੈ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਮੌਕੇ ‘ਤੇ ਪੁਹੰਚ ਕੇ ਇਸ ਸ਼ੱਕੀ ਵਿਅਕਤੀ ਨੂੰ ਕਾਬੂ ਕਰਨਾ ਕਾਬਿਲੇ ਤਾਰੀਫ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button