ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜ਼ੇ ਜਾਣ ਦੀ ਘੋਸ਼ਣਾ ‘ਤੇ PM ਮੋਦੀ ਨੇ ਰਜਨੀਕਾਂਤ ਨੂੰ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਫਿਲਮੀ ਅਦਾਕਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਇਨਾਮ ਨਾਲ ਨਵਾਜ਼ੇ ਜਾਣ ਦੀ ਘੋਸ਼ਣਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਸ਼ਖਸੀਅਤ ਅਤੇ ਪਰਦੇ ‘ਤੇ ਉਨ੍ਹਾਂ ਦੀ ਵੱਖਰੀਆਂ ਭੂਮਿਕਾਵਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਟਵੀਟ ਕਰ ਕਿਹਾ ‘‘ਹਰ ਪੀੜ੍ਹੀ ‘ਚ ਮਸ਼ਹੂਰ, ਜ਼ਬਰਦਸਤ ਕੰਮ ਜੋ ਬਹੁਤ ਘੱਟ ਹੀ ਲੋਕ ਕਰ ਪਾਉਂਦੇ ਹਨ, ਇਕ ਸ਼ਾਨਦਾਰ ਵਿਅਕਤੀਤਵ, ਅਜਿਹੇ ਹਨ ਰਜਨੀਕਾਂਤ ਜੀ। ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਥਲਾਈਵਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ।”
ਹੁਣੇ-ਹੁਣੇ ਆਈ ਵੱਡੀ ਖ਼ਬਰ ਪੁੁਲਿਸ ਨੇ ਚੁੱਕੇ ਕਿਸਾਨ! ਗੱਡੀਆਂ ਭਰ-ਭਰ ਲੈ ਗਈ ਥਾਣੇ!
’’ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਇਹ ਘੋਸ਼ਣਾ ਕੀਤੀ ਸੀ ਕਿ ਸਾਲ 2019 ਦਾ ਦਾਦਾ ਸਾਹਿਬ ਫਾਲਕੇ ਇਨਾਮ ਰਜਨੀਕਾਂਤ ਨੂੰ ਪ੍ਰਦਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਦੇ ਪਿਤਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੇ ਨਾਮ ‘ਤੇ ਭਾਰਤ ਸਰਕਾਰ ਨੇ 1969 ਵਿੱਚ ਇਹ ਇਨਾਮ ਸ਼ੁਰੂ ਕੀਤਾ ਸੀ ਅਤੇ ਇਸਨੂੰ ਭਾਰਤੀ ਸਿਨੇਮਾ ਦਾ ਸਰਵਉਚ ਇਨਾਮ ਕਿਹਾ ਜਾਂਦਾ ਹੈ। ਸਾਲ 2018 ਦਾ ਫਾਲਕੇ ਪੁਰਸਕਰ ਅਦਾਕਾਰ ਅਮਿਤਾਭ ਬੱਚਨ ਨੂੰ ਦਿੱਤਾ ਗਿਆ ਸੀ।
Popular across generations, a body of work few can boast of, diverse roles and an endearing personality…that’s Shri @rajinikanth Ji for you.
It is a matter of immense joy that Thalaiva has been conferred with the Dadasaheb Phalke Award. Congratulations to him.
— Narendra Modi (@narendramodi) April 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.