Breaking NewsD5 specialNewsSportsTop News

ਦਵਾਈ ਹੋਰਡਿੰਗ ਕੇਸ ‘ਚ ਡਰੱਗ ਕੰਟਰੋਲਰ ਨੇ Gautam Gambhir Foundation ਨੂੰ ਮੰਨਿਆ ਦੋਸ਼ੀ, ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਦਵਾਈ ਅਤੇ ਆਕਸੀਜਨ ਸਿਲੰਡਰ ਦੀ ਹੋਰਡਿੰਗ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਸਖ਼ਤ ਰਵੱਈਆ ਅਪਣਾਇਆ ਹੈ। ਉਥੇ ਹੀ ਡਰੱਗ ਕੰਟਰੋਲਰ ਨੇ ਇਸ ਮਾਮਲੇ ‘ਚ ਗੌਤਮ ਗੰਭੀਰ ਫਾਊਡੇਸ਼ਨ ਨੂੰ ਦੋਸ਼ੀ ਮੰਨਿਆ ਹੈ। ਡਰੱਗ ਕੰਟਰੋਲਰ ਦੇ ਵੱਲੋਂ ਕੋਰਟ ਨੂੰ ਦੱਸਿਆ ਗਿਆ ਕਿ 2349 ਸਟਰਿਪਸ ਫੇਬੀਫਲੂ ਗੌਤਮ ਗੰਭੀਰ ਫਾਊਡੇਸ਼ਨ ਵੱਲੋਂ ਖਰੀਦਿਆ ਗਿਆ। ਮਾਮਲੇ ਦੀ ਸੁਣਵਾਈ ਦੇ ਦੌਰਾਨ ਡਰੱਗ ਕੰਟਰੋਲਰ ਨੇ ਹਾਈ ਕੋਰਟ ‘ਚ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ‘ਚ ਗੌਤਮ ਗੰਭੀਰ ਫਾਊਂਡੇਸ਼ਨ ਨੂੰ ਨੋਟਿਸ ਜਾਰੀ ਕਰ ਇਹ ਪੁੱਛਿਆ ਗਿਆ ਹੈ ਕਿ ਦਵਾਈਆਂ ਉਨ੍ਹਾਂ ਨੇ ਕਿੱਥੋਂ ਖਰੀਦੀਆਂ ਅਤੇ ਕੀ ਇਸਦੇ ਲਈ ਉਨ੍ਹਾਂ ਨੇ ਲਾਇਸੈਂਸ ਅਥਾਰਿਟੀ ਤੋਂ ਇਜ਼ਾਜਤ ਲਈ ਸੀ ?

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਡਰੱਗ ਕੰਟਰੋਲ ਵਿਭਾਗ ਵੱਲੋਂ ਵਕੀਲ ਨੰਦਿਤਾ ਰਾਵ ਨੇ ਕਿਹਾ ਕਿ ਗੰਭੀਰ ਫਾਊਂਡੇਸ਼ਨ ਨੇ 120 ਆਕਸੀਜਨ ਸਿਲੰਡਰ ਖਰੀਦੇ ਅਤੇ ਅਧਿਕਾਰਤ ਡੀਲਰਾਂ ਵੱਲੋਂ ਫਿਰ ਤੋਂ ਭਰੇ ਗਏ ਅਤੇ ਡਾ.ਸਿਧਾਰਥ ਦੀ ਦੇਖਭਾਲ ‘ਚ ਵੱਖਰੇ ਵੱਖਰੇ ਲੋਕਾਂ ਨੂੰ ਵੰਡੇ ਗਏ ਹਨ। ਗੌਤਮ ਗੰਭੀਰ ਫਾਊਂਡੇਸ਼ਨ ਵੱਲੋਂ ਮੁਫਤ ‘ਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ 1139 ਮਰੀਜਾਂ ਨੂੰ ਮਿਲੀਆਂ। ਗੌਤਮ ਗੰਭੀਰ ਫਾਊਂਡੇਸ਼ਨ ਨੇ ਡਰੱਗਸ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਦੋਸ਼ ਲਾਉਂਦੇ ਹੋਏ ਫੇਬੀਫਲੂ ਦੀ ਗੈਰ ਕਾਨੂੰਨੀ ਤਰੀਕੇ ਨਾਲ ਸ‍ਟਾਕਿੰਗ ਵੀ ਕੀਤੀ। ਗੌਤਮ ਗੰਭੀਰ ਫਾਊਂਡੇਸ਼ਨ ਨੇ ਦਵਾਈਆਂ ਨੂੰ ਸਟੋਰ ਕਰਕੇ ਡਰੱਗ‍ਸ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button