NewsPress ReleasePunjabTop News

ਦਲਿਤਾਂ ਦੇ ਮੁੱਦੇ ਉਤੇ ਡਰਾਮੇਬਾਜ਼ੀ ਕਰ ਰਹੀ ਹੈ ‘ਆਪ ਸਰਕਾਰ’ : ਜਸਵੀਰ ਸਿੰਘ ਗੜ੍ਹੀ

11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਕਠਪੁਤਲੀਆਂ ਦਾ ਨਾਚ

12 ਤਰ੍ਹਾ ਦੀ ਰਾਖਵਾਂਕਰਨ ਕੈਟਾਗਰੀ ਨੂੰ ਅਣਗੌਲਿਆ

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਦਲਿਤ ਮੁੱਦਿਆਂ ਉਤੇ ਡਰਾਮੇਬਾਜ਼ੀ ਕਰਕੇ ਆਪਣੇ ਆਪ ਨੂੰ ਦਲਿਤ ਪੱਖੀ ਦਸ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀਆ ਪੋਸਟਾਂ ਵਿਚ ਐਸਸੀ ਬੀਸੀ ਭਾਈਚਾਰੇ ਲਈ ਰਾਖਵਾਂਕਰਨ ਸੰਵਿਧਾਨਕ ਹੱਕ ਹੈ। ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲਾਮਬੰਦ ਹੋ ਰਹੇ ਐਸਸੀ ਬੀਸੀ ਭਾਈਚਾਰੇ ਤੋਂ ਡਰਦੇ ਹੋਏ ‘ਆਪ’ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ‘ਆਪ’ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਨੇ ਜੋ ਸਰਕਾਰ ਨੂੰ ਦਲਿਤ ਪੱਖੀ ਹੋਣ ਦੇ ਦਾਅਵੇ ਕੀਤੇ ਹਨ ਉਹ ਸਭ ਡਰਾਮੇਬਾਜ਼ੀ ਹੈ।

Congress ਦੇ ਪ੍ਰਦਰਸ਼ਨ ’ਚ ਪਈ ਭਸੂੜੀ, Bajwa ਹੋਇਆ ਨਰਾਜ਼ | D5 Channel Punjabi

ਪ੍ਰੈਸ ਕਾਨਫਰੰਸ ਵਿਚ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਖੋਖਲੀ ਬਿਆਨਬਾਜ਼ੀ ਕਠਪੁਤਲੀਆਂ ਦਾ ਨਾਚ ਸੀ। ਸ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਲਿਤ ਵਿਧਾਇਕ ਤੇ ਕੈਬਨਟ ਮੰਤਰੀ ਲੀਪਾਪੋਤੀ ਕਰਨ ਵਾਲੀਆ ਕਠਪੁਤਲੀਆਂ ਹਨ। ਜੇਕਰ ਪੰਜਾਬ ਸਰਕਾਰ ਦਲਿਤ ਹਿਤੈਸ਼ੀ ਹੈ ਤਾਂ ਹਾਈਕੋਰਟ ਵਿੱਚ ਦਲਿਤਾਂ ਪਿਛੜੇ ਵਰਗਾਂ ਨੂੰ ਨਲਾਇਕ ਦਸਿਆ ਗਿਆ, ਓਦੋਂ ਕਿਉਂ ਨਹੀਂ ਬੋਲੇ। ਦਲਿਤ ਵਿਧਾਇਕ ਅੱਜ ਤਕ ਅਨਮੋਲ ਰਤਨ ਸਿੱਧੂ ਉਪਰ ਕੋਈ ਕਾਰਵਾਈ ਨਹੀਂ ਕਰਵਾ ਸਕੇ। ਸਰਕਾਰ ਦੇ 150 ਤੋਂ ਜਿਆਦਾ ਦਿਨ ਬੀਤਣ ਦੇ ਬਾਅਦ ਵੀ ਅੱਜ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਹੀ ਲਗਿਆ।

Delhi Chalo Protest : Delhi ’ਚ ਕਿਸਾਨਾਂ ਨੇ ਪਾਇਆ ਗਾਹ, ਪੱਟਤੇ ਬੈਰੀਕੇਡ, ਮਾਹੌਲ ਖ਼ਰਾਬ | D5 Channel Punjabi

ਓਬੀਸੀ ਲਈ ਮੰਡਲ ਕਮਿਸ਼ਨ ਰਿਪੋਰਟ, ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀਆਂ ਦੀਆ ਡਿਗਰੀਆਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85ਵੀ ਸੋਧ, 10/10/2014 ਦਾ ਪੱਤਰ, ਦਲਿਤ ਡਿਪਟੀ ਮੁੱਖ ਮੰਤਰੀ, ਮਜ਼ਦੂਰਾਂ ਦੇ ਨਰਮੇ ਦੇ ਬਕਾਏ ਪੈਸੇ ਆਦਿ ਮੰਗਾਂ ਬਾਦਸਤੂਰ ਜਾਰੀ ਹਨ। ਬਸਪਾ ਪੰਜਾਬ ਪ੍ਰਧਾਨ ਨੇ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਨੂੰ ਕਠਪੁਤਲੀਆਂ ਦੀ ਕਾਨਫਰੰਸ ਕਰਾਰ ਦਿੱਤਾ। ਪੰਜਾਬ ਦੀ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਦੇਣ ਵੇਲੇ 12 ਕੈਟਾਗਰੀ ਨੂੰ ਅਣਗੌਲਿਆ ਹੈ ਜਿਸ ਤਹਿਤ ਮੌਜੂਦਾ ਓਬੀਸੀ ਲਈ 12% ਰਾਖਵਾਂਕਰਨ, ਜਨਰਲ ਵਰਗ ਦੇ ਗਰੀਬਾਂ ਲਈ 10%, ਸਪੋਰਟਸਮੈਨ ਕੋਟਾ 3% ਦਿਵਆਂਗ ਦਾ 4%, ਅਜ਼ਾਦੀ ਘੁਲਾਟੀਆਂ ਦਾ 1%, ਆਦਿ ਪ੍ਰਮੁੱਖ ਹਨ।

Akali Dal News : Iqbal Jhundan ਦਾ ਯੂ-ਟਰਨ, ਦਿੱਤਾ ਅਜਿਹਾ ਵੱਡਾ ਬਿਆਨ, ਸੋਚਾਂ ’ਚ ਪਿਆ Akali Dal

ਬਸਪਾ ਪੰਜਾਬ ਵਲੋਂ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦਲਿਤ ਪਿਛੜਾ ਵਿਰੋਧੀ ਬੇਨਕਾਬ ਕਰਨ ਹਿਤ ਵੱਡੇ ਵੱਡੇ ਰੋਸ ਪ੍ਰਦਰਸ਼ਨ ਐਲਾਨ ਕੀਤੇ ਜਾ ਚੁੱਕੇ ਹਨ ਜਿਸ ਤਹਿਤ ਅੱਜ ਨਵਾਂਸ਼ਹਿਰ ਵਿਚ ਵੱਡਾ ਲੋਕ ਲਾਮਬੰਦੀ ਵਾਲਾ ਪ੍ਰਦਰਸ਼ਨ ਹੋਇਆ। ਅਗਸਤ 23 ਨੂੰ ਮਾਨਸਾ, 24ਮੋਗਾ, 25ਅੰਮ੍ਰਿਤਸਰ ਅਤੇ 26 ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button