Breaking NewsD5 specialIndiaNewsTop News

ਦਰਭੰਗਾ : DMCH ‘ਚ 3 ਦਿਨਾਂ ਵਿੱਚ 4 ਬੱਚਿਆਂ ਦੀ ਮੌਤ, ਇੱਕ ਸੀ ਕੋਰੋਨਾ ਪੌਜ਼ੀਟਿਵ

ਦਰਭੰਗਾ : ਬਿਹਾਰ ‘ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਭਲੇ ਕਮੀ ਆਈ ਹੋਵੇ ਪਰ ਇਸ ‘ਚ ਦਰਭੰਗਾ ਮੈਡੀਕਲ ਕਾਲਜ਼ ਹਸਪਤਾਲ (ਡੀਐਮਸੀਐਚ) ਵੱਲੋਂ ਇੱਕ ਚਿੰਤਾ ਵਧਾਉਣ ਵਾਲੀ ਖ਼ਬਰ ਆਈ ਹੈ। ਡੀਐਮਸੀਐਚ ‘ਚ ਪਿਛਲੇ 3 ਦਿਨਾਂ ‘ਚ 4 ਬੱਚਿਆਂ ਦੀ ਮੌਤ ਹੋ ਗਈ ਹੈ। ਦਰਭੰਗਾ ਮੈਡੀਕਲ ਕਾਲਜ਼ ਹਸਪਤਾਲ (ਡੀਐਮਸੀਐਚ) ਦੇ ਪ੍ਰਿੰਸੀਪਲ ਕੇ ਐਨ ਮਿਸ਼ਰਾ ਨੇ ਦੱਸਿਆ ਕਿ 4 ਬੱਚਿਆਂ ਦੀ ਮੌਤ ਹੋਈ ਹੈ। ਇਸ ਵਿੱਚ ਇੱਕ ਬੱਚਾ ਕੋਰੋਨਾ ਪੌਜ਼ੀਟਿਵ ਸੀ, ਜਦੋਂ ਕਿ 3 ਬੱਚੇ ਨਿਮੋਨੀਆ ਸਮੇਤ ਹੋਰ ਬਿਮਾਰੀਆਂ ਨਾਲ ਪੀੜਿਤ ਸਨ। ਸਾਰੇ ਬੱਚਿਆਂ ਦੀ ਹਾਲਤ ਗੰਭੀਰ ਸੀ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਉਧਰ ਜਨ ਅਧਿਕਾਰ ਪਾਰਟੀ ਦੇ ਮੁਖੀ ਪੱਪੂ ਯਾਦਵ ਨੇ ਬੱਚਿਆਂ ਦੀ ਹੋਈ ਮੌਤ ‘ਤੇ ਸਵਾਲ ਖੜੇ ਕਰਦੇ ਹੋਏ ਸਰਕਾਰ ‘ਤੇ ਸਵਾਲ ਚੁੱਕਿਆ ਹੈ  ਸਾਬਕਾ ਸੰਸਦ ਮੈਂਬਰ ਪੱਪੂ ਯਾਦਵ ਦੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਸੋਮਵਾਰ ਨੂੰ ਟਵੀਟ ਕਰ ਲਿਖਿਆ , DMCH ਦਰਭੰਗਾ ‘ਚ 4 ਬੱਚਿਆਂ ਦੀ ਮੌਤ ਕੋਰੋਨਾ ਨਾਲ ਹੋਈ। ਇਹ ਪਹਿਲੀ ਵਾਰ ਹੈ ਇੰਨੀ ਗਿਣਤੀ ‘ਚ ਬੱਚੇ ਕੋਰੋਨਾ ਦੇ ਸ਼ਿਕਾਰ ਹੋਏ ਹਨ। ਸਾਫ਼ ਸੰਕੇਤ ਹੈ ਤੀਜੀ ਲਹਿਰ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸਰਕਾਰਾਂ ਆਪਣੀ ਪਿੱਠ ਥਪਥਪਾਆਉਣ ‘ਚ ਮਸਤ ਹਨ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button