Breaking NewsD5 specialNewsPunjab

ਥਾਣੇਦਾਰ ਦਲਿਤਾਂ ਦੇ ਘਰੇ ਲੈ ਕੇ ਵੜ੍ਹ ਗਿਆ ਪੂਰੀ ਪਲਟਨ, 17 ਸਾਲ ਦੀ ਜਵਾਨ ਕੁੜੀ ਨਾਲ ਸ਼ਰੇਆਮ ਕੀਤਾ ਧੱਕਾ (ਵੀਡੀਓ)

ਤਰਨ ਤਾਰਨ : ਤਸਵੀਰਾਂ ‘ਚ ਨਜ਼ਰ ਆ ਰਹੇ ਪਹਿਲਾਂ ਇਹ ਦੋਨੇਂ ਪੁਲਿਸ ਅਧਿਕਾਰੀਆਂ ਨੂੰ ਜਰਾ ਧਿਆਨ ਨਾਲ ਦੇਖੋ। ਤੁਸੀਂ ਦੇਖ ਸਕਦੇ ਹੋ ਦੋਨੋਂ ਕਿਵੇਂ ਆਪਣਾ ਮੂੰਹ ਲੁਕਾਉਂਦੇ ਹੋਏ ਗੱਡੀ ਦੇ ਅੰਦਰ ਬੈਠ ਜਾਂਦੇ ਹਨ ਤੇ ਇੱਕ ਦਮ ਗੱਡੀ ਸਟਾਰਟ ਕਰਕੇ ਉਥੇ ਤੋਂ ਚਲਦੇ ਬਣਦੇ ਹਨ ਪਰ ਜਿਵੇਂ ਹੀ ਪੱਤਰਕਾਰ ਕੈਮਰਾ ਪੁਲਿਸ ਵਾਲੇ ਦੇ ਮੂੰਹ ਵੱਲ ਨੂੰ ਕਰਦਾ ਤਾਂ ਪੁਲਿਸ ਅਧਿਕਾਰੀ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦਾ। ਇਹ ਪੁਲਿਸ ਅਧਿਕਾਰੀ ਕੋਈ ਹੋਰ ਨਹੀਂ ਸਗੋਂ ਤਰਨ ਤਾਰਨ ਦੇ ਘਰਿਆਲਾ ਚੌਂਕੀ ਦਾ ਇੰਚਾਰਜ਼ ਲਖਵਿੰਦਰ ਸਿੰਘ ਹੈ। ਹੁਣ ਤੁਸੀਂ ਸੋਚਣ ਲਈ ਮਜ਼ਬੂਰ ਹੋ ਗਏ ਹੋਣੇ ਕਿ ਇਕ ਥਾਣੇਦਾਰ ਆਪਣੇ ਹੀ ਥਾਣੇ ‘ਚ ਮੂੰਹ ਲੁਕੋ ਕੇ ਗੱਡੀ ‘ਚ ਬੈਠ ਕੇ ਕਿਉਂ ਜਾ ਰਿਹਾ। ਇਸ ਪਿਛੇ ਕੀ ਕਾਰਨ ਹੈ ਉਸ ਤੋਂ ਤੁਹਾਨੂੰ ਚੰਗੀ ਤਰ੍ਹਾਂ ਜਾਣੂ ਕਰਵਾਉਂਦੇ ਹਾਂ, ਸਭ ਤੋਂ ਪਹਿਲਾਂ ਤੁਸੀਂ ਇਕ ਵਾਰ ਸੀਸੀਟੀਵੀ ‘ਚ ਰਿਕਾਰਡ ਹੋਈ।

Read Also Viral Audio | ਇਕ ਹੋਰ ਥਾਣੇਦਾਰ ਦੀ ਕਾਂਗਰਸੀ ਨਾਲ ਤੂੰ-ਤੂੰ ਮੈਂ-ਮੈਂ

ਵੀਡੀਓ ‘ਚ ਸਾਫ ਦਿਖਾਈ ਦਿੰਦਾ ਕਿ ਪਹਿਲਾਂ ਇਕ ਪੁਲਿਸ ਵਾਲਾ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਹੀ ਇਸ ਪਰਿਵਾਰ ਦੇ ਮੈਂਬਰ ਬਾਹਰ ਨਿਕਲਦੇ ਤਾਂ ਦਰਵਾਜੇ ਕੋਲ ਖੜੀ ਕੁੜੀ ਨੂੰ ਪੁਲਿਸ ਅਧਿਕਾਰੀ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਤੇ ਕੁੜੀ ਦੇ ਹੱਥ ਚੋਂ ਕੁਝ ਖੋਹਣ ਦੀ ਕੋਸ਼ਿਸ਼ ਕਰਦਾ ਪਰ ਉੱਧਰ ਇਸ ਮਾਮਲੇ ਚ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਲੈਣ ਦੇਣ ਦੀ ਗੱਲ ਚੱਲ ਰਹੀ ਸੀ। ਜਿਸ ਦੌਰਾਨ ਪੁਲਿਸ ਉਨ੍ਹਾਂ ਘਰ ਆਈ ਤੇ ਜ਼ਬਰਦਸਤੀ ਕਰਨਾ ਸ਼ੁਰੂ ਕਰ ਦਿੰਦੀ ਹੈ ਉਥੇ ਹੀ ਇਲਜ਼ਾਮ ਇਹ ਵੀ ਲਗਾਏ ਗਏ ਕਿ ਪੁਲਿਸ ਵਾਲਾ ਕੁੜੀ ਨੂੰ ਤੇ ਉਸਦੀ ਮਾਂ ਨੂੰ ਬੇਹਰਿਮੀ ਨਾਲ ਕੁੱਟਦਾ ਤੇ ਕੁੜੀ ਨੂੰ ਗਲਤ ਤਰੀਕੇ ਨਾਲ ਟੱਚ ਵੀ ਕਰਦਾ।

ਇਸ ਤੋਂ ਇਲਾਵਾ ਪੀੜਤ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਬਿਨ੍ਹਾਂ ਲੇਡੀ ਪੁਲਿਸ ਤੋਂ ਉਨ੍ਹਾਂ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਤੇ ਜਿਵੇਂ ਹੀ ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਪੁਲਿਸ ਵਾਲੇ ਉਥੇ ਤੋਂ ਚਲੇ ਗਏ। ਉੱਧਰ ਜਿਵੇਂ ਹੀ ਇਸ ਮਾਮਲੇ ਬਾਰੇ ਐਸਪੀ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕਿ ਪੱਲਾ ਝਾੜ ਦਿੱਤਾ ਕਿ ਉਹ ਇਸ ਮਾਮਲੇ ਤੋਂ ਅਜੇ ਅਣਜਾਣ ਨੇ…ਬਾਕੀ ਵੀਡੀਓ ਦੇਖਣ ਤੋਂ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਪੁਲਿਸ ਦੀ ਕਾਰੁਗਜਾਰੀ ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button