Breaking NewsD5 specialIndiaNewsPoliticsPunjab

ਤੱਤਾ ਹੋਇਆ ਢੀਂਡਸਾ, ਬਾਦਲ ਵੀ ਕਹਿਣਗੇ ਕਿਉਂ ਪੰਗਾ ਲਿਆ! ਸੁਣ ਕੇ ਚਾਪਲੂਸਾਂ ਨੂੰ ਮਿਰਚਾਂ ਲੱਗਣਗੀਆਂ

ਸੰਗਰੂਰ : ਅਕਾਲੀ ਦਲ ਦੀ ਕੋਰ ਕਮੇਟੀ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ‘ਚੋਂ ਮੁਅੱਤਲ ਤਾਂ ਕਰ ਦਿੱਤਾ ਹੈ ਪਰ ਇਹ ਮਸਲਾ ਏਥੇ ਹੀ ਸ਼ਾਂਤ ਨਹੀਂ ਹੁੰਦਾ। ਹੁਣ ਢੀਂਡਸਾ ਪਰਿਵਾਰ ਬਾਦਲਾਂ ਦੀਆਂ ਪੋਲਾਂ ਖੋਲ ਰਿਹਾ ਹੈ। ਪਾਰਟੀ ਨੇ ਢੀਂਡਸਾ ਪਿਓ-ਪੁੱਤਰ ਨੂੰ ਆਪਣਾ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਕਾਲੀ ਦਲ ‘ਚ ਚਾਪਲੂਸਾਂ ਦੀ ਚੱਲਦੀ ਹੈ। ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਮਸਲਾ ਚੁੱਕਦਿਆਂ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ‘ਤੇ ਸਵਾਲ ਚੁੱਕੇ।

ਤੱਤਾ ਹੋਇਆ ਢੀਂਡਸਾ, ਬਾਦਲ ਵੀ ਕਹਿਣਗੇ ਕਿਉਂ ਪੰਗਾ ਲਿਆ! ਸੁਣ ਕੇ ਚਾਪਲੂਸਾਂ ਨੂੰ ਮਿਰਚਾਂ ਲੱਗਣਗੀਆਂ

ਪਰਮਿੰਦਰ ਢੀਂਡਸਾ ਕਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਲੈ ਕੇ ਪੋਲ ਖੋਲ ਰਹੇ ਹਨ। ਸਿਆਸੀ ਮਾਹਿਰਾਂ ਮੁਤਾਬਕ ਇਕ ਤਾਂ ਪਹਿਲਾਂ ਹੀ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਬਾਦਲਾਂ ਤੋਂ ਬਾਗ਼ੀ ਹੋ ਕੇ ਬਿਆਨਬਾਜ਼ੀ ਕਰ ਰਹੇ ਸਨ। ਹੁਣ ਮੁਅੱਤਲੀ ਦੇ ਫ਼ੁਰਮਾਨ ਨੇ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਇਸ ਲਈ ਹਾਲੇ ਤਾਂ ਸ਼ੁਰੂਆਤ ਹੈ ਬਾਦਲਾਂ ਦੇ ਰਾਜ਼ਦਾਰ ਢੀਂਡਸਾ ਪਿਓ-ਪੁੱਤਰ ਜ਼ਲਦ ਹੀ ਹਰ ਰਾਜ਼ ਤੋਂ ਪਰਦਾ ਚੁੱਕ ਸਕਦੇ ਹਨ। ਜਿਸ ਦੀ ਸ਼ਾਇਦ ਅਕਾਲੀ ਆਗੂਆਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਹੋਣੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button