NewsBreaking NewsPunjab

ਤੰਦੂਰੀ ਰੋਟੀਆਂ ਵੇਚਣ ਵਾਲੇ ਪਿਓ ਦਾ ਪੁੱਤ ਬਣਿਆ ਜੱਜ

ਫਾਜ਼ਿਲਕਾ : ਕਹਿੰਦੇ ਹਨ ਕਿ ‘ਹਿੰਮਤ ਕਰੇ ਮਨੁੱਖ ਤਾਂ ਜਾ ਛੋਹੇ ਅਸਮਾਨ’। ਇਸ ਤੁਕ ਨੂੰ ਸੱਚ ਕਰ ਵਿਖਾਇਆ ਹੈ ਫਾਜ਼ਿਲਕਾ ਵਿੱਚ ਰਹਿਣ ਵਾਲੇ ਅਜੇ ਰਾਠੌੜ ਨੇ। ਜਿਸਦੇ ਮਾਪੇ ਘਰ ਵਿੱਚ ਤੰਦੂਰ ਲਾ ਕੇ ਟਿਫਨ ਪੈਕਿੰਗ ਦਾ ਕੰਮ ਕਰਦੇ ਹਨ। ਇਸ ਗਰੀਬ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਉਨ੍ਹਾਂ ਦਾ ਪੁੱਤਰ ਮਿਹਨਤ ਕਰਕੇ ਜੱਜ ਬਣ ਜਾਵੇਗਾ ਪਰ ਅਜੇ ਦੀ ਸਖਤ ਮਿਹਨਤ ਅਤੇ ਹਿੰਮਤ ਨੇ ਉਸਨੂੰ ਇਸ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਉਸਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਘਰ ਵਿੱਚ ਆਰਥਿਕ ਤੰਗੀ ਹੋਣ ਕਾਰਨ ਅਜੇ ਨੇ ਦਸਵੀਂ ਜਮਾਤ ਪਾਸ ਕਰਕੇ ਅਬੋਹਰ ਕੋਰਟ ਵਿੱਚ ਕਿਸੇ ਵਕੀਲ ਕੋਲ ਮੁਨਸ਼ੀ ਲੱਗ ਕੇ ਕੰਮ ਕਰਨ ਲੱਗ ਪਿਆ ਸੀ। ਕੰਮ ਦੇ ਦੌਰਾਨ ਜਦੋਂ ਉਹ ਕਿਸੇ ਜੱਜ ਨੂੰ ਕੁਰਸੀ ਤੇ ਬੈਠੇ ਹੋਇਆਂ ਦੇਖਦਾ ਤਾਂ ਉਸਦਾ ਵੀ ਮਨ ਕਰਦਾ ਸੀ ਕਿ ਉਹ ਵੀ ਵਕੀਲ ਬਣੇ।

Read Also ਮੋਗਾ ਦੀ ਕੁੜੀ ਨੇ ਅਮਰੀਕਾ ‘ਚ ਗੱਡੇ ਝੰਡੇ, ਬਣੀ ਜੱਜ

ਆਪਣੇ ਇਸ ਸੁਪਨੇ ਨੂੰ ਉਸਨੇ ਮਨ ਵਿੱਚ ਧਾਰ ਲਿਆ ਤੇ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ। ਬਾਰ੍ਹਵੀਂ ਜਮਾਤ ਕਰਨ ਦੇ ਨਾਲ-ਨਾਲ ਉਸਨੇ ਐਲਐਲਬੀ ਵੀ ਕਰ ਲਈ। ਕਈ ਉੱਚ ਅਧਿਕਾਰੀ ਅਤੇ ਵਕੀਲ ਦੋਸਤਾਂ ਨੇ ਉਸ ਨੂੰ ਕਿਤਾਬਾਂ ਦੇ ਕੇ ਉਸਦੀ ਕਾਫੀ ਮਦਦ ਕੀਤੀ। ਸਰਹੱਦੀ ਇਲਾਕਾ ਹੋਣ ਕਰਕੇ ਕੋਚਿੰਗ ਲੈਣ ਦੀ ਸੁਵਿਧਾ ਵੀ ਉਸ ਕੋਲ ਨਹੀਂ ਸੀ ਪਰ ਫਿਰ ਹੀ ਉਹ ਮਿਹਨਤ ਨਾਲ ਦਿਨ-ਰਾਤ ਪੜ੍ਹਾਈ ਕਰਨ ਵਿੱਚ ਲੱਗਾ ਰਿਹਾ। ਉਸਦੀ ਇਹ ਮਿਹਨਤ ਰੰਗ ਲਿਆਈ ਅਤੇ ਉਸਨੇ ਟੈਸਟ ਪਾਸ ਕਰਕੇ ਆਪਣਾ ਅਤੇ ਆਪਣੇ ਮਾਂ-ਬਾਪ ਦਾ ਸੁਪਨਾ ਪੂਰਾ ਕਰ ਦਿੱਤਾ। ਅਜੇ ਦੇ ਪਿਤਾ ਬਲਬੀਰ ਸਿੰਘ ਅਤੇ ਮਾਤਾ ਆਸ਼ਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਦਿਨ-ਰਾਤ ਮਿਹਨਤ ਕਰਕੇ ਆਖਰ ਇਹ ਮੁਕਾਮ ਹਾਸਲ ਕਰ ਹੀ ਲਿਆ ਹੈ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਹੈ।

13011858CD 10

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button