EntertainmentTop News

‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਪਟਿਆਲਾ : ਪੰਜਾਬੀ ਗਾਇਕ ਅਖਿਲ ਦੀ ਡੈਬਿਊ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਸਾਹਮਣੇ ਆ ਚੁੱਕਾ ਹੈ। ਇਸ ਫ਼ਿਲਮ ’ਚ ਅਖਿਲ ਨਾਲ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਉਣ ਵਾਲੀ ਹੈ। ਫ਼ਿਲਮ ਇਸੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਅਖਿਲ ਨੇ ਲਿਖਿਆ, ‘‘ਸਾਰੇ ਪੁੱਛਦੇ ਹੁੰਦੇ ਸੀ ਤੇਰੀ ਫ਼ਿਲਮ ਕਦੋਂ ਆਉਣੀ। ਪਿਛਲੇ 4 ਸਾਲਾਂ ਤੋਂ ਇਹੀ ਸਵਾਲ ਪੁੱਛਦੇ ਸੀ, ਜਿਥੇ ਵੀ ਜਾਂਦਾ ਸੀ ਮੈਂ। ਫਿਰ ਜਦੋਂ ਆਉਣ ਲੱਗੀ ਤਾਂ ਕੋਵਿਡ ਆ ਗਿਆ। ਆਖਿਰਕਾਰ 9 ਸਤੰਬਰ ਨੂੰ ਮੇਰੀ ਪਹਿਲੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਰਿਲੀਜ਼ ਹੋ ਰਹੀ ਹੈ।’’

Bhagwant Mann ਨੇ ਦਿੱਤੀ ਵੱਡੀ ਖੁਸ਼ਖਬਰੀ, Modi ਵੀ ਰਹਿ ਗਿਆ ਹੈਰਾਨ! | D5 Channel Punjabi

ਪੋਸਟ ’ਚ ਅਖਿਲ ਨੇ ਅੱਗੇ ਲਿਖਿਆ, ‘‘ਮੈਨੂੰ ਫ਼ਿਲਮਾਂ ਦਾ ਕੋਈ ਤਜਰਬਾ ਨਹੀਂ, ਨਾ ਹੀ ਮੇਰੇ ਫ਼ਿਲਮਾਂ ਵਾਲੇ ਦਰਸ਼ਕ ਹਨ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੇ ਗਾਣਿਆਂ ਵਾਂਗ ਇਸ ਨੂੰ ਵੀ ਪਿਆਰ ਦੇਵੋਗੇ। ਧੰਨਵਾਦ ਹਾਰਡੀ ਲੁਧਿਆਣਾ ਤੇ ਉਮੇਸ਼ ਕਰਮਾਵਾਲਾ ਵੀਰਿਆਂ ਦਾ, ਜਿਨ੍ਹਾਂ ਕਰਕੇ ਮੈਂ ਇਹ ਰਿਸਕ ਲਿਆ ਸੀ। ਇਹੀ ਉਮੀਦ ਹੈ ਕਿ ਇਹ ਨਵੇਂ ਸਫਰ ਦੀ ਸ਼ੁਰੂਆਤ ਹੈ। ਰੱਬ ਮਿਹਰ ਕਰੇ।’’

 

View this post on Instagram

 

A post shared by AKHIL (@a.k.h.i.l_01)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button