Breaking NewsD5 specialIndiaNewsPunjabTop News

ਤੇਜਿੰਦਰ ਬੱਗਾ ਦਾ CM ਕੇਜਰੀਵਾਲ ਨੂੰ ਖੁੱਲ੍ਹਾ ਚੇਲੈਂਜ

ਨਵੀਂ ਦਿੱਲੀ/ ਪਟਿਆਲਾ : ਬੀਜੇਪੀ ਆਗੂ ਤੇਜਿੰਦਰ ਸਿੰਘ ਬੱਗਾ (Tajinder Singh Bagga) ਦੇਰ ਰਾਤ ਦਿੱਲੀ ‘ਚ ਆਪਣੇ ਘਰ ਪੁੱਜੇ। ਦਿਨ ਭਰ ਚੱਲੇ ਹਾਈ ਵੋਲ‍ਟੇਜ਼ ਡਰਾਮੇ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਹੋਈ। 6 ਮਈ ਨੂੰ ਦਿੱਲੀ ‘ਚ ਪੰਜਾਬ ਪੁਲਿਸ ਨੇ ਬੱਗਾ ਨੂੰ ਹਿਰਾਸਤ ‘ਚ ਲਿਆ ਸੀ। ਘਰ ਪੁੱਜਣ ‘ਤੇ ਬੱਗਾ‍ ਦਿੱਲੀ ਦੇ ਮੁੱਖ‍ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ‘ਤੇ ਜੰਮਕੇ ਵਰ੍ਹੇ। ਬੱਗਾ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਅੱਗੇ ਵੀ ਚੁਣੌਤੀ ਦਿੰਦਾ ਰਹਾਂਗਾ।

Akal Takht : Sri Akal Takht Sahib ਦੇ Jathedar ਦਾ ਵੱਡਾ ਬਿਆਨ, ਸਿੱਖ ਕੌਮ ਨੂੰ ਖ਼ਤਰਾ? | D5 Channel Punjabi

ਇਹ ਨਹੀਂ ਕਿ ਮੈਂ ਸਵਾਲ ਪੁੱਛਣਾ ਬੰਦ ਕਰ ਦੇਵਾਂਗਾ। ਜੇਕਰ ਉਹ ਅਜਿਹਾ ਸੋਚ ਰਹੇ ਹਨ ਤਾਂ ਇਹ ਗਲਤ ਹੋਵੇਗਾ। ਮੈਂ ਕਦੇ ਵੀ ਆਪਣੀ ਆਵਾਜ਼ ਉਠਾਉਣਾ ਬੰਦ ਨਹੀਂ ਕਰਾਂਗਾ ਅਤੇ ਸਵਾਲ ਪੁੱਛਦਾ ਰਹਾਂਗਾ। ਮੈਂ ਰੁਕਣ ਵਾਲਾ ਨਹੀਂ ਹਾਂ। ਮੈਂ ਕੇਜਰੀਵਾਲ ਨੂੰ ਸਵਾਲ ਪੁੱਛਦਾ ਰਹਾਂਗਾ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਸਮੇਂ ਮੇਰੀ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਨੂੰ ਅੱਤਵਾਦੀ ਵਾਂਗ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋ ਵਿਅਕਤੀ ਮੇਰੇ ਘਰ ਆਏ, ਇੱਕ ਬਿਨ੍ਹਾਂ ਵਰਦੀ ਵਾਲਾ, ਫਿਰ 15, 16 ਲੋਕ ਸਿਵਲ ‘ਚ ਆਏ, 40, 50 ਪੁਲਿਸ ਵਾਲੇ ਬਾਹਰ ਸਨ, ਮੈਨੂੰ ਪੱਗ ਬੰਨ੍ਹਣ ਤੱਕ ਨਹੀਂ ਦਿੱਤੀ। ਸਥਾਨਕ ਪੁਲਿਸ ਨੂੰ ਸੂਚਿਤ ਵੀ ਨਹੀਂ ਕੀਤਾ, ਮੈਨੂੰ ਚੁੱਕ ਕੇ ਲੈ ਗਏ, ਚੱਪਲਾਂ ਵੀ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

MSP News : ਮੁੱਖ ਮੰਤਰੀ ਨੇ ਬਾਗੋ-ਬਾਗ ਕਰਤੇ ਕਿਸਾਨ, ਹੁਣ ਮਿਲੁ MSP | D5 Channel Punjabi

ਅਰਵਿੰਦ ਕੇਜਰੀਵਾਲ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੇਕਰ ਉਸ ਖਿਲਾਫ ਕੋਈ ਬਿਆਨ ਦਿੱਤਾ ਤਾਂ ਉਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਮੈਂ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ, ਤੁਸੀਂ ਇੱਕ ਨਹੀਂ ਸਗੋਂ 100 FIR ਦਰਜ ਕਰੋ, ਮੇਰੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਧੰਨਵਾਦ, ਜਿਹੜੇ ਲੋਕ ਪਰਦੇ ਦੇ ਪਿੱਛੇ ਸਨ, ਸਾਹਮਣੇ ਆ ਗਏ। ਉਨ੍ਹਾਂ ਕਿਹਾ ਕਿ ਸਾਰੇ ਪੰਜ ਨੋਟਿਸਾਂ ਦਾ ਜਵਾਬ ਕਾਨੂੰਨੀ ਪ੍ਰਕਿਰਿਆ ਦੁਆਰਾ ਦਿੱਤਾ ਗਿਆ, ਮੇਰੇ ਦੋ ਵਕੀਲ ਵਿਅਕਤੀਗਤ ਤੌਰ ‘ਤੇ ਪੇਸ਼ ਹੋਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button