InternationalTop News
ਤੇਜ਼ੀ ਨਾਲ ਪਿਘਲ ਰਿਹਾ ਡੂਮਸਡੇ ਗਲੇਸ਼ੀਅਰ, 10 ਫੁੱਟ ਤੱਕ ਵਧ ਸਕਦਾ ਹੈ ਸਮੁੰਦਰ ਦਾ ਜਲ ਪੱਧਰ

ਅੰਟਾਰਕਟਿਕਾ ਵਿੱਚ ਮੌਜੂਦ ਥਵਾਈਟਸ ਗਲੇਸ਼ੀਅਰ ਉਮੀਦ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਿਹਾ ਹੈ। ਇਸ ਨੂੰ ਡੂਮਸਡੇ ਗਲੇਸ਼ੀਅਰ ਵੀ ਕਿਹਾ ਜਾਂਦਾ ਹੈ। ਵਿਗਿਆਨੀਆਂ ਦੇ ਨਵੇਂ ਅਧਿਐਨ ਮੁਤਾਬਕ, ਸਾਲ 2100 ਤੱਕ ਇਸ ਗਲੇਸ਼ੀਅਰ ਦੇ ਪਿਘਲਣ ਕਾਰਨ ਦੁਨੀਆ ਭਰ ਦੇ ਸਮੁੰਦਰਾਂ ਦਾ ਪੱਧਰ ਲਗਭਗ 1.2 ਇੰਚ ਵਧ ਸਕਦਾ ਹੈ। ਇਹ ਵਾਧਾ ਪਹਿਲਾਂ ਲਗਾਏ ਗਏ ਅਨੁਮਾਨਾਂ ਨਾਲੋਂ ਦੁੱਗਣਾ ਹੈ। ਖ਼ਤਰੇ ਦੀ ਗੱਲ ਇਹ ਹੈ ਕਿ ਜੇਕਰ ਦੁਨੀਆ ਦਾ ਤਾਪਮਾਨ ਹੋਰ ਨਾ ਵੀ ਵਧੇ, ਤਾਂ ਵੀ ਇਹ ਜੋਖ਼ਮ ਬਣਿਆ ਰਹਿ ਸਕਦਾ ਹੈ। ਇਹ ਅਧਿਐਨ ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਅਤੇ ਅਮਰੀਕੀ ਪੁਲਾੜ ਏਜੰਸੀ NASA ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਦੇ ਵਿਗਿਆਨੀਆਂ ਨੇ ਕੀਤਾ ਹੈ। ਇਸ ਅਧਿਐਨ ਦੇ ਨਤੀਜੇ ਨੇਚਰ ਕਮਿਊਨੀਕੇਸ਼ਨਜ਼ ਰਸਾਲੇ ਵਿੱਚ ਪ੍ਰਕਾਸ਼ਿਤ ਹੋਏ ਹਨ।ਥਵਾਈਟਸ ਗਲੇਸ਼ੀਅਰ ਦੀ ਪੂਰੀ ਬਰਫ਼ ਪਿਘਲਣ ਨਾਲ ਸਮੁੰਦਰ ਦਾ ਪੱਧਰ 2 ਫੁੱਟ ਤੋਂ ਵੱਧ ਵਧ ਸਕਦਾ ਹੈ। ਇਹ ਗਲੇਸ਼ੀਅਰ ਅੰਟਾਰਕਟਿਕਾ ਦੀ ਵਿਸ਼ਾਲ ਬਰਫ਼ ਦੀ ਪਰਤ ਨੂੰ ਆਪਣੀ ਥਾਂ ‘ਤੇ ਕਾਇਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਇਹ ਢਹਿ ਜਾਂਦਾ ਹੈ, ਤਾਂ ਸਮੁੰਦਰ ਦਾ ਪੱਧਰ ਲਗਭਗ 10 ਫੁੱਟ ਤੱਕ ਵਧਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦਾ ਮਿਆਮੀ ਤੋਂ ਲੈ ਕੇ ਮਨੀਲਾ ਤੱਕ ਦੇ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ‘ਤੇ ਗੰਭੀਰ ਅਸਰ ਪੈ ਸਕਦਾ ਹੈ।ਥਵਾਈਟਸ ਗਲੇਸ਼ੀਅਰ ਪੱਛਮੀ ਅੰਟਾਰਕਟਿਕਾ ਵਿੱਚ ਸਥਿਤ ਹੈ। ਇਸ ਦਾ ਆਕਾਰ ਲਗਭਗ ਅਮਰੀਕਾ ਦੇ ਫਲੋਰੀਡਾ ਰਾਜ ਜਿੰਨਾ ਹੈ। ਇਹ ਧਰਤੀ ਦੇ ਸਭ ਤੋਂ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਵਾਲੇ ਇਲਾਕਿਆਂ ਵਿੱਚੋਂ ਇੱਕ ਵਿੱਚ ਮੌਜੂਦ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਪਿੱਛੇ ਖਿਸਕ ਰਿਹਾ ਹੈ। ਇਸ ਦੀ ਬਰਫ਼ ਪਿਘਲਣ ਕਾਰਨ ਇਸ ਸਮੇਂ ਸਮੁੰਦਰ ਦਾ ਪੱਧਰ ਵਧਣ ਵਿੱਚ ਲਗਭਗ 4 ਫ਼ੀਸਦੀ ਯੋਗਦਾਨ ਪੈਂਦਾ ਹੈ। ਗਲੇਸ਼ੀਅਰ ਦੇ ਹੇਠਾਂ ਦੀ ਸਥਿਤੀ ਨੂੰ ਸਮਝਣ ਲਈ ਵਿਗਿਆਨੀਆਂ ਨੇ ਇੱਕ ਨਵਾਂ ਮਾਡਲ ਤਿਆਰ ਕੀਤਾ ਹੈ। ਇਸ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਮੁੰਦਰ ਦੇ ਤਲ ਨਾਲ ਜੁੜੀ ਬਰਫ਼ ਅਤੇ ਪਾਣੀ ਉੱਤੇ ਤੈਰ ਰਹੀ ਬਰਫ਼ ਵਿਚਕਾਰਲਾ ਹਿੱਸਾ ਪਹਿਲਾਂ ਦੇ ਅਨੁਮਾਨਾਂ ਨਾਲੋਂ ਕਿਤੇ ਜ਼ਿਆਦਾ ਚੌੜਾ ਹੋ ਸਕਦਾ ਹੈ। ਇਸ ਹਿੱਸੇ ਨੂੰ ਗ੍ਰਾਊਂਡਿੰਗ ਜ਼ੋਨ ਕਿਹਾ ਜਾਂਦਾ ਹੈ।
ਇਸ ਖੇਤਰ ਵਿੱਚ ਸਮੁੰਦਰ ਵਿੱਚ ਜਵਾਰ ਆਉਣ ਸਮੇਂ ਪਾਣੀ ਗਲੇਸ਼ੀਅਰ ਦੇ ਹੇਠਾਂ ਅੰਦਰ ਤੱਕ ਆਉਂਦਾ ਹੈ ਅਤੇ ਫਿਰ ਪਿੱਛੇ ਹਟ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਟਾਈਡਲ ਪੰਪਿੰਗ ਕਿਹਾ ਜਾਂਦਾ ਹੈ। ਇਸ ਕਾਰਨ ਮੁਕਾਬਲਤਨ ਗਰਮ ਸਮੁੰਦਰੀ ਪਾਣੀ ਬਰਫ਼ ਦੇ ਹੇਠਾਂ ਡੂੰਘਾਈ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਬਰਫ਼ ਤੇਜ਼ੀ ਨਾਲ ਪਿਘਲਣ ਲੱਗਦੀ ਹੈ।
ਗਲੇਸ਼ੀਅਰ ਦੇ ਹੇਠਾਂ ਦੀ ਜ਼ਮੀਨ ਢਲਾਣ ਵਾਲੀ ਹੈ। ਇੱਥੇ ਪਾਣੀ ਦੇ ਹੇਠਾਂ ਮੌਜੂਦ ਦੋ ਪਹਾੜੀਆਂ ਬਰਫ਼ ਨੂੰ ਤੇਜ਼ੀ ਨਾਲ ਸਮੁੰਦਰ ਵਿੱਚ ਵਹਿਣ ਤੋਂ ਰੋਕਦੀਆਂ ਹਨ। ਪਰ Study ਮੁਤਾਬਕ, ਗਲੇਸ਼ੀਅਰ ਮੌਜਿਨੋਟ ਰਿਜ ਨਾਮ ਦੀ ਪਹਾੜੀ ਤੋਂ ਹੌਲੀ-ਹੌਲੀ ਵੱਖ ਹੋ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਸਾਲ 2100 ਤੱਕ ਬਰਫ਼ ਦੇ ਇਸ ਪਹਾੜੀ ਤੋਂ ਵੱਖ ਹੋਣ ਦੀ 60% ਸੰਭਾਵਨਾ ਹੈ। ਜੇਕਰ ਅਜਿਹਾ ਹੋਇਆ ਤਾਂ ਗਲੇਸ਼ੀਅਰ ਢਲਾਣ ‘ਤੇ ਤੇਜ਼ੀ ਨਾਲ ਪਿੱਛੇ ਵੱਲ ਖਿਸਕ ਸਕਦਾ ਹੈ।
Study ਦੇ ਸਹਿ-ਲੇਖਕ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਦੇ ਪ੍ਰੋਫੈਸਰ ਐਰਿਕ ਰਿਗਨੋਟ ਨੇ ਕਿਹਾ ਕਿ ਇਸ ਕਾਰਨ ਆਉਣ ਵਾਲੇ ਦਹਾਕਿਆਂ ਵਿੱਚ ਤੱਟਵਰਤੀ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਸਕਦਾ ਹੈ। ਵਿਗਿਆਨੀ ਸਾਲ 2028 ਵਿੱਚ ਗਲੇਸ਼ੀਅਰ ਦੇ ਹੇਠਾਂ ਉਪਕਰਨ ਲਗਾਉਣਗੇ, ਤਾਂ ਜੋ ਸਮੁੰਦਰ ਦੇ ਪਾਣੀ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਜਾ ਸਕੇ। ਰਿਗਨੋਟ ਨੇ ਕਿਹਾ ਕਿ ਨੂੰ ਰੋਕਣ ਲਈ ਪ੍ਰਦੂਸ਼ਣ ਘਟਾਉਣਾ ਜ਼ਰੂਰੀ ਹੈ। ਹਾਲਾਂਕਿ, ਪਹਿਲਾਂ ਹੀ ਹੋ ਚੁੱਕੇ ਨੁਕਸਾਨ ਕਾਰਨ ਭਵਿੱਖ ਵਿੱਚ ਸਮੁੰਦਰ ਦੇ ਪਾਣੀ ਦਾ ਪੱਧਰ ਵਧ ਸਕਦਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.