IndiaTop News

ਤੇਜਸ ਪ੍ਰਾਜੈਕਟ ‘ਚ ਫਰਜ਼ੀਵਾੜੇ ਖ਼ਿਲਾਫ਼ HAL ਨੇ ਹੈਦਰਾਬਾਦ ਦੀ ਕੰਪਨੀ ਖ਼ਿਲਾਫ਼ ਦਰਜ ਕਰਵਾਇਆ ਮਾਮਲਾ

ਸਰਕਾਰੀ ਰੱਖਿਆ ਕੰਪਨੀ ਹਿੰਦੁਸਤਾਨ ਏਰੋਕਾਟਿਕਸ ਲਿਮਟਿਡ (ਐਚ.ਏ.ਐਲ.) ਨੇ ਤੇਜਸ ਐਸ.ਕੇ. 1-ਏ. ਲੜਾਕੂ ਜਹਾਜ਼ ਪ੍ਰੋਗਰਾਮ ਨਾਲ ਜੁੜੇ ਇਕ ਕਥਿਤ ਫਰਜ਼ੀਵਾੜੇ ਦਾ ਖੁਲਾਸਾ ਕਰਦਿਆਂ ਹੈਦਰਾਬਾਦ ਸਥਿਤ ਕੰਪਨੀ ਟੇਕ ਏਅਰੋ ਡਿਵਾਈਸਿਜ਼ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਹੈ | ਇਸ ਕੰਪਨੀ ‘ਤੇ ਲੜਾਕੂ ਜਹਾਜ਼ਾਂ ਦੇ ਕਲਪੁਰਜ਼ਿਆਂ ਦੀ ਸਪਲਾਈ ਦੌਰਾਨ ਨਕਲੀ ਅਤੇ ਜਾਅਲੀ ਟੈਸਟ ਰਿਪੋਰਟ ਸੌਂਪਣ ਦਾ ਇਲਜ਼ਾਮ ਲਾਇਆ ਹੈ | ਇਸ ਕੰਪਨੀ ‘ਤੇ 199 ਫਰਜ਼ੀ ਰਿਪੋਰਟਾਂ ਜਮ੍ਹਾਂ ਕਰਵਾਉਣ ਦਾ ਇਲਜ਼ਾਮ ਹੈ | ਦਰਜ ਸ਼ਿਕਾਇਤ ਮੁਤਾਬਿਕ ਟੇਕ ਏਅਰੋ ਡਿਵਾਈਸਿਜ਼ ਨੇ 28 ਮਾਰਚ 2022 ਨੂੰ 18 ਪ੍ਰਚੇਜ਼ ਆਰਡਰ ਜਾਰੀ ਕੀਤੇ ਸਨ | ਸ਼ੁਰੂਆਤ ‘ਚ ਕੰਪਨੀ ਵਲੋਂ ਦਿੱਤੇ ਗਏ ਨਮੂਨੇ, ਜਾਂਚ ਰਿਪੋਰਟਾਂ ਅਤੇ ਹੋਰ ਤਕਨੀਕੀ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਸਨੂੰ 35 ਕੈਟੇਗਿਰੀ ਦੇ ਪੁਰਜ਼ੇ ਬਣਾਉਣ ਦਾ ਸਰਟੀਫਿਕੇਟ ਦਿੱਤਾ ਗਿਆ, ਜਿਸ ਤਹਿਤ ਕੰਪਨੀ ਨੂੰ ਕੁੱਲ 172 ਆਈਟਮਾਂ ਤਿਆਰ ਕਰਨ ਦੀ ਮਨਜ਼ੂਰੀ ਮਿਲੀ | ਟੇਕ ਏਅਰੋ ਡਿਵਾਈਸਿਜ਼ ਨੇ ਪੁਰਜ਼ਿਆਂ ਦੀ ਗੁਣਵੱਤਾ ਸਾਬਿਤ ਕਰਨ ਲਈ ਐਚ.ਏ.ਐਲ. ਨੂੰ ਕੁੱਲ 199 ਟੈਸਟ ਰਿਪੋਰਟਾਂ ਜਮ੍ਹਾਂ ਕਰਵਾਈਆਂ ਸਨ | ਪਰ ਐਚ.ਏ.ਐਲ. ਦੇ ਕਵਾਲਿਟੀ ਕੰਟਰੋਲ ਵਿਭਾਗ ਵਲੋਂ ਇਸ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਦਸਤਾਵੇਜ਼ ਫਰਜ਼ੀ ਹਨ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button