ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਨਾਲ ਮੁਲਾਕਾਤ ਕਰਨ ‘ਤੇ ਟਰੋਲ ਕਿਉਂ ਹੋਏ ਆਮਿਰ ਖ਼ਾਨ ?

ਮੁੰਬਈ : ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸਨ। ਆਮਿਰ ਖਾਨ ਜਲਦ ਹੀ ਉੱਥੇ ਸ਼ੂਟਿੰਗ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ Emine Erdogan ਨਾਲ ਮਿਲੇ। ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
I had the great pleasure of meeting @aamir_khan, the world-renowned Indian actor, filmmaker, and director, in Istanbul. I was happy to learn that Aamir decided to wrap up the shooting of his latest movie ‘Laal Singh Chaddha’ in different parts of Turkey. I look forward to it! pic.twitter.com/3rSCMmAOMW
— Emine Erdoğan (@EmineErdogan) August 15, 2020
ਆਮਿਰ ਖ਼ਾਨ ਵਲੋਂ ਤੁਰਕੀ ਦੇ ਰਾਸ਼ਟਪਤੀ ਦੀ ਪਤਨੀ ਨਾਲ ਮੁਲਾਕਾਤ ਕਰਨ ‘ਤੇ ਭਾਰਤ ‘ਚ ਪ੍ਰਸ਼ੰਸਕ ਭੜਕ ਗਏ। ਆਮਿਰ ਖ਼ਾਨ ਦਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਦਰੋਗਨ ਦੀ ਪਤਨੀ ਤੇ ਉੱਥੇ ਦੀ ਪਹਿਲੀ ਮਹਿਲਾ ਏਮੀਨ ਏਦਰੋਗਨ ਨਾਲ ਮੁਲਾਕਾਤ ਇਸ ਲਈ ਰਾਸ ਨਹੀਂ ਆਈ ਕਿਉਂਕਿ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਬਿਆਨ ਦਿੱਤਾ ਸੀ।
🔴 LIVE 🔴ਬੁਰੀ ਤਰਾਂ ਫਸ ਗਏ ਕੈਪਟਨ! ਹੁਣ ਕਿਉਂ ਰੋਣ ਲੱਗੇ ਸੁਮੇਧ ਸੈਣੀ!
ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ ‘ਚ ਹੋਈ ਇਸ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਤੋਂ ਬਾਅਦ ਆਮਿਰ ਖ਼ਾਨ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਆਲੋਚਨਾ ਹੋਈ। ਏਦਰੋਗਨ ਆਲਮੀ ਮੰਚਾਂ ‘ਤੇ ਕਸ਼ਮੀਰ ਸਮੇਤ ਹੋਰ ਕਈ ਮੁੱਦਿਆਂ ‘ਤੇ ਭਾਰਤ ਦਾ ਵਿਰੋਧ ਕਰ ਚੁੱਕੇ ਹਨ।
ਖਾਲਿਸਤਾਨ ਕਾਂਡਾਂ ‘ਤੇ ਵੱਡੀ ਖ਼ਬਰ, ਸਰਕਾਰ ਹੋ ਗਈ ਸਖ਼ਤ, ਕਰਤੀ ਆਹ ਕਾਰਵਾਈ
ਭਾਰਤ ਦਾ ਦੋਸਤ ਆਇਆ ਸੀ ਉਦੋਂ ਨਹੀਂ ਮਿਲੇ ਸਨ ਆਮਿਰ ਖ਼ਾਨ
ਟਵਿੱਟਰ ‘ਤੇ ਲੋਕ ਇਸ ਮਾਮਲੇ ਨੂੰ ਸਾਲ 2018 ‘ਚ ਇਜਾਰਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ ਨਾਲ ਜੋੜ ਕੇ ਦੇਖ ਰਹੇ ਹਨ। ਉਦੋਂ ਨੇਤਨਯਾਹੂ ਨੇ ਹਿੰਦੀ ਸਿਨੇਮਾ ਦੀ ਕਈ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ ਪਰ ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਉਸ ਸਮਾਗਮ ‘ਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ, ਇਜਾਰਾਇਲ ਮਿੱਤਰ ਦੇਸ਼ ਹੈ ਤੇ ਉਹ ਕਈ ਵਾਰ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦਾ ਸਾਥ ਦੇ ਚੁੱਕਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.