Breaking NewsInternationalNews

ਤਿੰਨ ਹਫਤਿਆਂ ਦੇ ਅੰਦਰ ਟੋਰਾਂਟੋ ‘ਚ ਬੈਂਕ ਡਾਕਿਆਂ ਦੀ ਝੜੀ ਲਾਉਣ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ : ਟੋਰਾਂਟੋ ਪੁਲਿਸ ਵਲੋਂ 15 ਅਤੇ 16 ਨਵੰਬਰ ਨੂੰ ਸ਼ਹਿਰ ਦੇ ਵੱਖ ਵੱਖ ਬੈਂਕ ਡਾਕਿਆਂ ਦੀ ਵਾਪਰੀਆਂ ਘਟਨਾਵਾਂ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਨਟੋਰਾਂਟੋ ਪੁਲਿਸ ਨੇ ਇਨ੍ਹਾਂ ਗ੍ਰਿਫਤਾਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਤੇ 16 ਦਸੰਬਰ ਨੂੰ ਟੋਰਾਂਟੋ ਸ਼ਹਿਰ ਦੀਆਂ ਚਾਰ ਬੈਂਕ ਬ੍ਰਾਂਚਾਂ ਵਿੱਚ ਹੁਡੀ , ਅਤੇ ਦਸਤਾਨੇ ਪਾਕੇ ਹਥਿਆਰ ਦੀ ਨੋਕ ਉੱਪਰ ਬੈਂਕ ਵਿੱਚੋਂ ਨਕਦੀ ਲੈਕੇ ਇੱਕ ਮੁਰਜ਼ਮ ਫਰਾਰ ਹੋ ਗਿਆ ਸੀ।

Read Also ਅਮਰੀਕਾ ਦੇ ਬੈਂਕ ‘ਚ ਗੋਲੀਬਾਰੀ, ਭਾਰਤੀ ਨੌਜਵਾਨ ਸਮੇਤ 3 ਦੀ ਮੌਤ

ਇਸ ਮਗਰੋਂ ਇਸੇ ਵਿਅਕਤੀ ਨੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਸਥਿਤ ਤਿੰਨ ਹੋਰ ਬੈਂਕਾਂ ਉੱਤੇ ਜਾ ਕੇ ਇਸੇ ਤਰੀਕੇ ਨਾਲ ਤਿਮਨ ਹੋਰ ਵਾਰਦਾਤਾਂ ਅੰਜ਼ਾਮ ਦਿੱਤਾ।ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਨਵੀਂ ਉਮਰ ਦੇ ਨੌਜਵਾਨ ਨੇ।ਪੁਲਿਸ ਨੇ ਦੱਸਿਆ ਕਿ 21 ਸਾਲਾ ਐਂਟੋਨੀ ਮੁਰੇ ਦੀ ਪੁਲਿਸ ਵਲੋਂ ਲਗਾਤਾਰ ਪੈੜ ਨੱਪੀ ਜਾ ਰਹੀ ਸੀ।

ਇਸ ਤਰ੍ਹਾਂ ਦੂਜੇ ਮੁਲਜ਼ਮ 19 ਸਾਲਾ ਕਿੰਗਸਟਨ ਵਾਲੀ ਅਬਦੁੱਲਾ ਵਸੀਮ ਨੂੰ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਹਥਿਆਰ ਰੱਖਣ, 5000 ਡਾਲਰ ਦੀ ਸੰਪਤੀ ਚੋਰੀ ਕਰਕੇ ਕੋਲ ਰੱਖਣ, ਗੱਡੀ ਦੀ ਖਤਰਨਾਲ ਢੰਗ ਨਾਲ ਵਰਤੋਂ ਕਰਨ, ਪੁਲਿਸ ਅਧਿਕਾਰੀਆਂ ਨੂੰ ਕੰਮ ਤੋਂ ਰੋਕਣ, ਹਥਿਆਰ ਬੰਦ ਤਰੀਕੇ ਨਾਲ ਡਾਕੇ ਮਾਰਨ, ਗਲਤ ਕੰਮ ਲਈ ਭੇਸ ਵਟਾਉਣ, ਜ਼ੁਰਮ ਦੀ ਸ਼ਾਜਿਸ਼ ਰਚਣ ਵਰਗੇ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ 20 ਦਸੰਬਰ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button