PunjabPunjabTop News

ਤਿੰਨ ਮਹੀਨੇ ਤੋਂ ਕੰਚਨ ਦੇ ਕਤਲ ਦੀ ਪਲਾਨਿੰਗ ਕਰ ਰਿਹਾ ਸੀ ਮਹਿਰੋਂ : ਬਠਿੰਡਾ SSP


ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਕੰਚਨ ਕੁਮਾਰੀਦੇ ਕਤਲ ਕੇਸ ਨੂੰ ਲੈ ਕੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਤਿੰਨ ਮਹੀਨਿਆਂ ਤੋਂ ਇਸ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ।ਇੰਸਟਾਗ੍ਰਾਮ ‘ਤੇ ਮਸ਼ਹੂਰ ਕੰਚਨ ਕੁਮਾਰੀ ਦੇ ਕਤਲ ਮਾਮਲੇ ‘ਚ ਨਾਮਜਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਨੂੰ ਅੰਜਾਮ ਦੇਣ ਬਾਅਦ ਵਿਦੇਸ਼ ਫਰਾਰ ਹੋ ਗਿਆ ਹੈ, ਇਸ ਦਾ ਖੁਲਾਸਾ ਬਠਿੰਡਾ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੂੰ ਪ੍ਰੈਸ ਕਾਨਫ਼ਰੰਸ ਕਰਕੇ ਕੀਤਾ। ਉਨ੍ਹਾਂ ਦੱਸਿਆ ਕਿ ਮਹਿਰੋਂ ਨੂੰ ਡਿਪੋਰਟ ਕਰਨ ਸੰਬੰਧੀ ਸੰਬੰਧਿਤ ਮੁਲਕ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਮੁਕੱਦਮੇ ਵਿਚ ਰਣਜੀਤ ਸਿੰਘ ਵਾਸੀ ਸੋਹਲ ਅਤੇ ਇਕ ਨਾਮਲੂਮ ਵਿਅਕਤੀ ਨੂੰ ਨਾਮਜਦ ਕਰਦਿਆਂ ਕੁਝ ਧਾਰਾਵਾਂ ਵਿਚ ਵੀ ਵਾਧਾ ਕੀਤਾ ਗਿਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button