ਅੰਮ੍ਰਿਤਸਰ ਦੇ ਵੇਰਕਾ ਦੇ ਪਿੰਡ ਮੂਧਲ ਦੀ 9 ਸਾਲਾ ਸੁਖਮਨਦੀਪ ਕੌਰ ਦੇ ਕਤਲ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਵੇਰਕਾ ਪੁਲਸ ਵੱਲੋਂ ਬੱਚੀ ਦੇ ਗੁਆਂਢ ‘ਚ ਰਹਿਣ ਵਾਲੀ ਜਸਬੀਰ ਕੌਰ ਅਤੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ। ਇਸੇ ਆੜ ਵਿੱਚ ਉਸ ਨੇ ਬੱਚੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।
Moosewala ਦੇ Parents ਹੋਏ ਹੈਰਾਨ! NIA ਦੀ ਜਾਂਚ ‘ਚ ਹੋਇਆ ਖੁਲਾਸਾ! | D5 Channel Punjabi
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਜਸਬੀਰ ਕੌਰ ਤਾਂਤਰਿਕ ਤੋਂ ਪ੍ਰਭਾਵਿਤ ਸੀ ਅਤੇ ਉਹ ਖੁਦ ਕਾਲਾ ਜਾਦੂ ਸਿੱਖ ਕੇ ਪਰਿਵਾਰਕ ਕਾਰੋਬਾਰ ਵਧਾਉਣਾ ਚਾਹੁੰਦੀ ਸੀ। ਵੇਰਕਾ ਪੁਲੀਸ ਨੇ ਪਿੰਡ ਮੂਧਲ ਦੇ ਗੁਆਂਢੀ ਰਹਿਣ ਵਾਲੇ ਦਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਉਸ ਦੇ ਪੁੱਤਰ ਸੂਰਜ ਸਿੰਘ ਅਤੇ ਨੂੰਹ ਪਵਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ‘ਤੇ ਇਹ ਖੁਲਾਸਾ ਹੋਇਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
BJP ਨੇ ਪੱਟਿਆ ਇਕ ਹੋਰ Congress Leader! Raja Warring ਦੇ ਹੱਥੋਂ ਜਾਊ ਪ੍ਰਧਾਨਗੀ? | D5 Channel Punjabi
ਵੇਰਕਾ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਬਾਰੇ ਨਾ ਤਾਂ ਕੋਈ ਜਾਣਕਾਰੀ ਮਿਲੀ ਹੈ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ ਹੈ। ਫਿਲਹਾਲ ਪੁਲਸ ਦੋਸ਼ੀ ਦੀ ਪਛਾਣ ਕਰਨ ਦੇ ਨਾਲ-ਨਾਲ ਉਸ ਦੀ ਭਾਲ ਕਰ ਰਹੀ ਹੈ। ਸੁਖਮਨਦੀਪ ਕੌਰ ਮੰਗਲਵਾਰ ਸ਼ਾਮ ਨੂੰ ਦੋਸ਼ੀ ਦਲਬੀਰ ਸਿੰਘ ਅਤੇ ਜਸਬੀਰ ਕੌਰ ਦੇ ਘਰ ਪਹੁੰਚੀ। ਮੁਲਜ਼ਮਾਂ ਨੇ ਇੱਕ ਸਾਜ਼ਿਸ਼ ਤਹਿਤ ਆਪਣੇ ਹੀ ਘਰ ਵਿੱਚ ਚਾਕੂ ਨਾਲ ਲੜਕੀ ਦੇ ਦਿਲ ’ਤੇ ਵਾਰ ਕਰ ਦਿੱਤਾ। ਮੁਲਜ਼ਮ ਨੇ ਪੁਲੀਸ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਹਮਲੇ ਤੋਂ ਬਾਅਦ ਲੜਕੀ ਦੀ ਤੜਫ-ਤੜਫ ਕੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੱਚੀ ਦੀ ਲਾਸ਼ ਨੂੰ ਰਾਤ ਸਮੇਂ ਨੇੜੇ ਦੀ ਹਵੇਲੀ ਵਿੱਚ ਬੋਰੀ ਵਿੱਚ ਲੁਕੋ ਕੇ ਰੱਖ ਦਿੱਤਾ ਅਤੇ ਸ਼ੱਕ ਤੋਂ ਬਚਣ ਲਈ ਪਰਿਵਾਰ ਸਮੇਤ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.