Breaking NewsD5 specialInternationalNewsTop News

ਤਹਿਰੀਕ – ਏ – ਇਨਸਾਫ ਪਾਰਟੀ  ਦੇ ਨੇਤਾ ਗੁਰਦੀਪ ਸਿੰਘ ਨੇ ਪਾਕਿਸਤਾਨ ‘ਚ ਚੁੱਕੀ ਸੀਨੇਟਰ ਦੀ ਸਹੁੰ

ਇਸਲਾਮਾਬਾਦ : ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ – ਏ – ਇਨਸਾਫ ਦੇ ਨੇਤਾ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸੀਨੇਟਰ ਦੇ ਤੌਰ ‘ਤੇ ਸਹੁੰ ਚੁੱਕੀ। ਇਸਦੇ ਨਾਲ ਹੀ ਉਹ ਪਾਕਿਸਤਾਨੀ ਸਾਂਸਦ ਦੇ ਉੱਚ ਸਦਨ ‘ਚ ਸ਼ਾਮਿਲ ਪਹਿਲੇ ਪੱਗੜੀਧਾਰੀ ਸਿੱਖ ਬਣ ਗਏ ਹਨ।  ਸਿੱਖ ਨੇ ਪਾਕਿਸਤਾਨੀ ਸੰਸਦ ਦੇ ਉਚ ਸਦਨ ਲਈ ਹੋਈਆਂ ਚੋਣਾਂ ਵਿਚ ਘੱਟ ਗਿਣਤੀ ਸੀਟ ਖੈਬਰ ਪਖਤੂਨਖਵਾ ’ਤੇ ਵੱਡੇ ਅੰਤਰ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਮਾਤ ਦਿੱਤੀ ਸੀ।

🔴LIVE|| ਕਲਕੱਤੇ ‘ਚ ਗਰਜਿਆ ਰਾਜੇਵਾਲ !ਸੜਕਾਂ ਹੋਈਆਂ ਜਾਮ! ਭਾਜਪਾ ਦੀ ਵਧੀ ਚਿੰਤਾ !

ਗੁਰਦੀਪ ਸਿੰਘ ਨੂੰ ਸਦਨ ‘ਚ 145 ਵਿੱਚੋਂ 103 ਵੋਟਾਂ ਮਿਲੀਆਂ ਸਨ, ਜਦੋਂਕਿ ਜਮੀਅਤ ਉਲੇਮਾ-ਏ-ਇਸਲਾਮ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ 25 ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਰ ਭੱਟੀ ਨੂੰ 12 ਵੋਟਾਂ ਮਿਲੀਆਂ ਸਨ।

🔴LIVE|| ਅਮਰੀਕਾ ਤੋਂ ਕਿਸਾਨਾਂ ਲਈ ਖ਼ੁਸ਼ਖ਼ਬਰੀ, ਮੋਦੀ ਨੂੰ ਝਟਕਾ! ਬੰਗਾਲ ‘ਚੋਂ ਬੀਜੇਪੀ ਦਾ ਸਫਾਇਆ !

ਸਿੱਖ ਤੋਂ ਇਲਾਵਾ 47 ਹੋਰ ਸੰਸਦਾਂ ਨੇ ਵੀ ਸ਼ੁੱਕਰਵਾਰ ਨੂੰ ਸਹੁੰ ਚੁੱਕੀ   ਪਾਕਿਸਤਾਨ ਦੇ ਸਵਾਤ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ ਸਿੱਖ ਨੇ ਕਿਹਾ ਕਿ ਉਹ ਦੇਸ਼ ‘ਚ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸੀਨੇਟਰ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੀ ਸੇਵਾ ਬਿਹਤਰ ਤਰੀਕੇ ਨਾਲ ਕਰਣ ਦਾ ਮੌਕੇ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button