Breaking NewsD5 specialEntertainmentNewsPunjab

ਤਲਾਕ ਦੇਣ ਵਾਲੇ ਜ਼ਰੂਰ ਦੇਖਣ ‘ਇੱਕੋ-ਮਿੱਕੇ’ ਫਿਲਮ, UK ‘ਚ ਪਾਈ ਧਮਾਲ

ਜਲੰਧਰ : 13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਦੀ ਫ਼ਿਲਮ `ਇੱਕੋ-ਮਿੱਕੇ`ਨੇ ਪਹਿਲਾਂ ਹੀ ਧਮਾਲਾਂ ਪਾ ਦਿੱਤੀਆਂ ਹਨ। ਯੂ.ਕੇ ‘ਚ ਹੋਏ ਫਿਲਮ ਦੇ ਪ੍ਰੀਮੀਅਰ ਨੇ ਦੱਸ ਹੀ ਦਿੱਤਾ ਹੈ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਖਾਸ ਜਗ੍ਹਾਂ ਬਣਾਵੇਗੀ। ਇਸ ਫਿਲਮ ਦਾ ਟ੍ਰੇਲਰ ਹੀ ਦੱਸਦਾ ਹੈ ਕਿ ਇਹ ਫਿਲਮ ਸਤਿੰਦਰ ਸਰਤਾਜ ਦੇ ਗੀਤਾਂ ਵਾਂਗ ਆਮ ਨਹੀਂ ਹੈ। ਬਲਕਿ ਬੇਹੱਦ ਖਾਸ ਹੈ। ਹਾਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ਤੋਂ ਬਾਅਦ ਦਰਸ਼ਕ ਪਹਿਲੀ ਬਾਰ ਸਤਿੰਦਰ ਸਰਤਾਜ ਨੂੰ ਕਿਸੇ ਪੰਜਾਬੀ ਫਿਲਮ ਦੇ ਵਿੱਚ ਅਦਾਕਰੀ ਕਰਦਿਆਂ ਦੇਖਣਗੇ।

Ikko Mikke Movie Premiere in UK | Public Review | Satinder Sartaaj | Saga Hits

ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਦੇ ਨਿੱਜੀ ਬੈਨਰ ‘ਫ਼ਿਰਦੋਸ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਪੰਕਜ ਵਰਮਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਪ੍ਰਤੀ ਯੂ. ਕੇ. ਦੇ ਦਰਸ਼ਕਾਂ ਨੇ ਕਿਹਾ ਕਿ ਇਹ ਫ਼ਿਲਮ ਇਕ ਪਰਿਵਾਰਕ ਫ਼ਿਲਮ ਹੈ, ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਉਂਦੀ ਹੈ।

ਹੁਣ ਫਸ ਗਿਆ ਗਿੱਪੀ ਗਰੇਵਾਲ ! ਚੋਰੀ ਦੇ ਲੱਗੇ ਇਲਜ਼ਾਮ, ਬੰਦੇ ਨੇ live ਹੋ ਕੇ ਖੋਲ੍ਹਤੀਆਂ ਪੋਲਾਂ

ਇਹ ਫਿਲਮ ਮੁਹੱਬਤ ਦੇ ਰਿਸ਼ਤੇ ‘ਚ ਬੰਨੀ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ ਜਿਸ ਦੇਖਣ ਲਈ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜੋਕੇ ਦੌਰ ‘ਚ ਦਿਨੋਂ-ਦਿਨ ਰਿਸ਼ਤਿਆਂ ‘ਚ ਪੈ ਰਹੀਆਂ ਦੂਰੀਆਂ ਕਾਰਨ ਤੇ ਇਨ੍ਹਾਂ ਨੂੰ ਸਮੇਂ ਸਿਰ ਸੰਭਾਲਣ ਦਾ ਵੱਲ ਸਿਖਾਉਂਦੀ ਹੈ ਇਹ ਫ਼ਿਲਮ। ਦਰਸ਼ਕਾਂ ਮੁਤਾਬਕ ਆਮ ਫ਼ਿਲਮਾਂ ’ਚ ਅਕਸਰ ਪ੍ਰੇਮ ਕਹਾਣੀ ਤੇ ਉਸ ਤੋਂ ਬਾਅਦ ਵਿਆਹ ਦਿਖਾਇਆ ਜਾਂਦਾ ਹੈ ਪਰ ਇਸ ਫ਼ਿਲਮ ’ਚ ਪ੍ਰੇਮ ਤੇ ਫਿਰ ਵਿਆਹ ਤੇ ਵਿਆਹ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨੂੰ ਦਿਖਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button