Breaking NewsD5 specialInternationalNewsTop News

ਤਲਾਕ ਤੋਂ ਬਾਅਦ ਪਤਨੀ ਨੂੰ ਨਹੀਂ ਦੇਣਾ ਚਾਹੁੰਦਾ ਸੀ 1 ਫੁੱਟੀ ਕੌੜੀ, ਪਤੀ ਨੇ ਸਾੜ ਕੇ ਸੁਆਹ ਕਰ ਦਿੱਤਾ ਕਰੋੜਾਂ ਦਾ ਘਰ

ਇੰਗਲੈਂਡ : ਵਿਆਹ ਇੱਕ ਕਾਫ਼ੀ ਖੂਬਸੂਰਤ ਬੰਧਨ ਹੈ ਪਰ ਜਦੋਂ ਇਸਦੀ ਨੀਂਹ ਕਮਜ਼ੋਰ ਹੋ ਜਾਂਦੀ ਹੈ ਤਾਂ ਰਿਸ਼ਤੇ ਟੁੱਟ ਜਾਂਦੇ ਹਨ। ਇੰਗਲੈਂਡ ‘ਚ ਰਹਿਣ ਵਾਲੇ 75 ਸਾਲਾ ਜਾਨ ਮੈਕਕੋਰੀ (John Mackori) ਬੀਤੇ 20 ਸਾਲਾਂ ਤੋਂ ਆਪਣੀ ਪਤਨੀ ਦੇ ਨਾਲ ਕੇਨਫੋਰਡ ‘ਚ ਬਣੇ ਇੱਕ ਘਰ ‘ਚ ਰਹਿ ਰਹੇ ਸਨ ਪਰ ਬੀਤੇ ਕੁਝ ਸਮਾਂ ਤੋਂ ਉਨ੍ਹਾਂ ਦਾ ਰਿਸ਼ਤਾ ਖ਼ਰਾਬ ਹੋ ਗਿਆ ਸੀ। ਜਿਸ ਵਜ੍ਹਾ ਨਾਲ ਉਨ੍ਹਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ। ਇਸ ਤਲਾਕ ‘ਚ ਪਤਨੀ ਨੂੰ ਸੈਟਲਮੈਂਟ ਦੇ ਤੌਰ ‘ਤੇ ਮੈਕ ਦੀ ਅੱਧੀ ਪ੍ਰਾਪਰਟੀ ਮਿਲ ਰਹੀ ਸੀ ਪਰ ਸ਼ਖਸ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਆਪਣੀ ਪਤਨੀ ਨੂੰ ਇੱਕ ਫੁੱਟੀ ਕੌੜੀ ਨਾ ਦੇਣ ਦੀ ਨੀਅਤ ਨਾਲ ਮੈਕ ਨੇ ਘਰ ਨੂੰ ਆਪਣੇ ਹੀ ਹੱਥਾਂ ਨਾਲ ਸਾੜ ਕੇ ਸੁਆਹ ਕਰ ਦਿੱਤਾ।

ਲਓ ਵੜ੍ਹਗੇ ਦਫ਼ਤਰ ‘ਚ ਕਿਸਾਨ!ਪਤੰਦਰਾਂ ਨੇ ਟਰਾਲੀਆਂ ਕਰਤੀਆਂ ਸਿੱਧੀਆਂ || D5 Channel Punjabi

ਜਾਣਕਾਰੀ ਅਨੁਸਾਰ ਮੈਕ ਦਾ ਘਰ ਘਟਨਾ ਤੋਂ ਤਿੰਨ ਦਿਨ ਬਾਅਦ 5 ਕਰੋੜ 66 ਲੱਖ ਰੁਪਏ ਵਿਚ ਵਿਕਣਾ ਸੀ ਅਤੇ ਇਸ ਤੋਂ ਮਿਲਣ ਵਾਲੀ ਅੱਧੀ ਰਕਮ ਉਸਦੀ ਪਤਨੀ ਦੇ ਖਾਤੇ ਵਿਚ ਚਲੀ ਜਾਣੀ ਸੀ। ਇਸ ਕਾਰਨ ਮੈਕ ਨੇ ਸ਼ਰਾਬ ਪੀਂਦਿਆਂ ਘਰ ਨੂੰ ਖੁਦ ਸਾੜ ਦਿੱਤਾ। ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਮੈਕ ਉਸ ਦੇ ਬਾਹਰ ਕੁਰਸੀ ਰੱਖ ਕੇ ਸੜਦੇ ਘਰ ਨੂੰ ਦੇਖ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਸਬੰਧੀ ਮੈਕ ਉੱਤੇ ਕੇਸ ਦਰਜ ਕਰ ਲਿਆ ਹੈ।

BIG BREAKING ਲੱਖਾ ਸਿਧਾਣਾ ‘ਤੇ ਵੱਡਾ ਐਕਸ਼ਨ! FIR ਹੋਈ ਦਰਜ !ਵਧੀਆਂ ਮੁਸ਼ਕਲਾਂ

ਇਸ ਘਟਨਾ ਤੋਂ ਬਚਣ ਲਈ ਮੈਕ ਨੇ ਅਦਾਲਤ ਵਿਚ ਦੱਸਿਆ ਕਿ ਉਸਨੂੰ ਇਸ ਘਰ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਉਹ ਘਰ, ਜਿਥੇ ਉਸਨੇ ਆਪਣੀ ਪਤਨੀ ਨਾਲ ਇੰਨਾ ਲੰਬਾ ਸਮਾਂ ਬਿਤਾਇਆ ਸੀ, ਹੁਣ ਵੇਚਣਾ ਪੈ ਰਿਹਾ ਹੈ। ਇਸ ਕਰਕੇ ਉਸਨੇ ਸ਼ਰਾਬ ਦੇ ਨਸ਼ੇ ਵਿਚ ਇਹ ਕਦਮ ਚੁੱਕਿਆ। ਪਰ ਅਦਾਲਤ ਨੂੰ ਇਸ ਗੱਲ ਦਾ ਸਬੂਤ ਮਿਲਿਆ ਕਿ ਉਸਨੇ ਖੁਦ ਅੱਗ ਲਗਾਈ ਸੀ ਅਤੇ ਉਹ ਇਸ ਨੂੰ ਸਾੜਦਾ ਵੇਖ ਰਿਹਾ ਸੀ। ਇਸਦੇ ਪਿੱਛੇ ਕਾਰਨ ਸਿਰਫ ਇਹੀ ਸੀ ਕਿ ਮਕਾਨ ਵੇਚਣ ਤੋਂ ਬਾਅਦ, ਉਹ ਆਪਣੀ ਪਤਨੀ ਨੂੰ ਅੱਧਾ ਪੈਸਾ ਨਹੀਂ ਦੇਣਾ ਚਾਹੁੰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button