ਤਰਨਤਾਰਨ : ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ‘ਤੇ ਹੋਏ ਹਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਘਟਨਾ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਵਿੱਚ ਰੂਸ ਦੇ ਬਣੇ ਆਰਪੀਜੀ-22 ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 10 ਤੋਂ ਵੱਧ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਹੈ।ਤਰਨਤਾਰਨ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਬਦਮਾਸ਼ਾਂ ਦੀ ਗਿਣਤੀ ਪੰਜ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਦੋ ਬਾਈਕ ‘ਤੇ ਸਵਾਰ ਸਨ ਜਦਕਿ ਬਾਕੀ SUV ਬ੍ਰੇਜ਼ਾ ‘ਚ ਸਫਰ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰ ਹਰੀਕੇ ਪੱਤਣ ਅਤੇ ਸਰਹਾਲੀ ਵਿਚਕਾਰ ਇੱਕ ਢਾਬੇ ‘ਤੇ ਰੁਕੇ ਸਨ। ਸਰਹਾਲੀ ਕਲਾਂ ਥਾਣੇ ਦੇ SHO ਪ੍ਰਕਾਸ਼ ਸਿੰਘ ਨੂੰ ਹਟਾਕੇ ਸੁਖਬੀਰ ਸਿੰਘ ਨੂੰ ਲਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.