ਢੀਂਡਸਾ ਦਾ ਬਾਦਲਾਂ ਨੂੰ ਵੱਡਾ ਝਟਕਾ, ਬੀਜੇਪੀ ਨਾਲ ਜਾਣ ਦੇ ਦਿੱਤੇ ਸੰਕੇਤ, ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ
ਹੁਸ਼ਿਆਰਪੁਰ : ਅਕਾਲੀ ਦਲ ਢੀਂਡਸਾ ਗਰੁੱਪ ਦੇ ਪਰਮਿੰਦਰ ਸਿੰਘ ਢੀਂਡਸਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕਾ ਦੇਸ ਰਾਜ ਧੁੱਗਾ ਅਤੇ ਹੋਰ ਅਕਾਲੀ ਦਲ ਤੋਂ ਟੁੱਟ ਕੇ ਆਏ ਵਰਕਰ ਮੌਜੂਦ ਸਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਢੀਂਡਸਾ ਆਪਣੇ ਸਿਧਾਂਤਾਂ ਦੇ ਸਿਰ ਤੇ ਹੀ ਪਾਰਟੀ ਨੂੰ ਚਲਾ ਰਹੀ ਹੈ। ਜੋ ਵੀ ਪਾਰਟੀ ਉਨ੍ਹਾਂ ਦੇ ਸਿਧਾਂਤਾਂ ਦੇ ਨਾਲ ਸਹਿਮਤ ਹੈ ਉਨ੍ਹਾਂ ਦੇ ਨਾਲ ਉਹ ਭਾਈਵਾਲ ਕਰਨਗੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਪਾਰਟੀ ਵੱਲੋਂ ਧਾਰਾ 370 ਲਗਾਏ ਜਾਣ ਤੇ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ।
Excl Interview-ਮਾਨ,ਖਹਿਰਾ,ਗਾਂਧੀ ਤੇ ਛੋਟੇਪੁਰ ਹੋਣਗੇ ਇਕੱਠੇ!,ਡਾ.ਜੌਹਲ ਤੇ ਢੀਂਡਸਾ ਕਰਨਗੇ ਅਗਵਾਈ!ਸਿੱਧੂ ਹੋਣਗੇ CM?
ਢੀਂਡਸਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਬਾਕੀ ਕਿਸੇ ਵੀ ਪਾਰਟੀ ਦੇ ਨਾਲ ਗਠਜੋੜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਸ.ਜੀ.ਪੀ.ਸੀ ਦੇ ਚੋਣਾਂ ਨਹੀਂ ਹੋਈਆਂ। ਸਿੱਖ ਕੌਮ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਨਾਲ ਇਹ ਸਰਾਸਰ ਧੱਕਾ ਹੈ। ਇਸ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਲੋਕਾਂ ਨੂੰ ਸਰੋਪੇ ਪਾ ਕੇ ਸ਼ਾਮਿਲ ਕੀਤਾ । ਇਸ ਮੌਕੇ ਉਨ੍ਹਾਂ ਨਾਲ ਸਤਿੰਦਰਪਾਲ ਸਿੰਘ ਢੱਟ ਅਵਤਾਰ ਸਿੰਘ ਜੌਹਲ ਅਤੇ ਵੱਡੀ ਗਿਣਤੀ ‘ਚ ਸਮਰਥਕ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.