PunjabTop News

ਡੱਲੇਵਾਲ ਦਾ ਹਾਲ ਜਾਣਨ ਲਈ ਖਨੌਰੀ ਸਰਹੱਦ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਲਈ ਪੁੱਜੇ। ਇਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਤਕਰੀਰ ਕਰਦਿਆਂ ਕਿਹਾ ਕਿ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਇਹ ਜ਼ਿੱਦ ਨਹੀਂ ਸਗੋਂ ਇਹ ਸਿਰੜ ਹੈ ਪਰ ਅਜਿਹਾ ਸਿਰੜ ਕਿਸੇ ਸਮੇਂ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਦਿਖਾਇਆ ਸੀ ਪਰ ਉਨ੍ਹਾਂ ਦੀ ਸ਼ਹਾਦਤ ਹੋਈ ਸੀ।

ਜਥੇਦਾਰ ਨੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤਰਿਕ ਦੇਸ਼ ਵਿੱਚ ਰਹਿ  ਰਹੇ ਹਾਂ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾਉਣੀਆਂ ਪੈਂਦੀਆਂ ਹਨ। ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ, ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝ ਰਹੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button