agriculture

ਡੇਢ ਕਰੋੜ ਟਨ ਵਧੇਗੀ ਪਿਆਜ਼ ਦੀ ਪਿਛਲੇ ਸਾਲ ਨਾਲੋਂ ਪੈਦਾਵਾਰ

ਫਲ਼-ਸਬਜ਼ੀਆਂ ਦੀ ਪੈਦਾਵਾਰ ਵੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ 20.04 ਕਰੋੜ ਟਨ ਸਬਜ਼ੀਆਂ ਦੀ ਪੈਦਾਵਾਰ ਹੋਈ ਸੀ ਜੋ ਹੁਣ ਵੱਧ ਕੇ 20.48 ਕਰੋੜ ਟਨ ਹੋ ਸਕਦੀ ਹੈ। ਫਲਾਂ ਦੀ ਪੈਦਾਵਾਰ 10.24 ਕਰੋੜ ਟਨ ਤੋਂ ਵੱਧ ਕੇ 10.72 ਕਰੋੜ ਟਨ ਹੋ ਸਕਦੀ ਹੈ। ਇਸ ਸਾਲ ਪਿਆਜ਼ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਡੇਢ ਕਰੋੜ ਵਧ ਹੋਣ ਦਾ ਅਨੁਮਾਨ ਹੈ। ਉੱਥੇ ਹੀ ਆਲੂ ਤੇ ਟਮਾਟਰਾਂ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿ ਸਕਦੀ ਹੈ। ਅੰਕੜਿਆਂ ਮੁਤਾਬਕ ਪਿਆਜ਼ ਦੀ ਪੈਦਾਵਾਰ 2. 66 ਕਰੋੜ ਟਨ ਤੋਂ ਵੱਧ ਕੇ ਇਸ ਸਾਲ 3.12 ਕਰੋੜ ਟਨ ਰਹਿ ਸਕਦੀ ਹੈ। ਇਸੇ ਤਰ੍ਹਾਂ ਆਲੂ ਦਾ ਉਤਪਾਦਨ ਪਿਛਲੇ ਸਾਲ ਨਾਲੋਂ 5 ਫ਼ੀਸਦੀ ਘੱਟ ਕੇ 5.33 ਕਰੋੜ ਟਨ ਰਹਿ ਸਕਦਾ ਹੈ। ਪਿਛਲੇ ਸਾਲ ਇਹ ਉਤਪਾਦਨ 5.61 ਕਰੋੜ ਟਨ ਸੀ।ਬਾਗਬਾਨੀ ਫਸਲਾਂ ਦਾ ਉਤਪਾਦਨ ਵੀ 33.46 ਕਰੋੜ ਤੋਂ ਵਧ ਕੇ 34.23 ਕਰੋੜ ਟਨ ਹੋ ਸਕਦਾ ਹੈ।ਖੇਤੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿਚ ਆਲੂ ਤੇ ਟਮਾਟਰ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।ਮੰਤਰਾਲੇ ਵੱਲੋਂ ਜੁਲਾਈ 2022 ‘ਚ ਖ਼ਤਮ ਹੋਣ ਵਾਲੇ ਫਸਲੀ ਸਾਲ ਦੌਰਾਨ ਪੈਦਾ ਹੋਣ ਵਾਲੀਆਂ ਫਸਲਾਂ ਸਬੰਧੀ ਅਨੁਮਾਨਤ ਅੰਕੜੇ ਜਾਰੀ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button