NewsD5 specialIndiaPoliticsPunjab

ਡੀ.ਜੇ. ਵਿਵਾਦ : ਕਾਂਗਰਸੀ ਵਿਧਾਇਕ ‘ਤੇ ਹਮਲਾ ਕਰਨ ਵਾਲੇ ਹੁਣ ਨਹੀਂ ਬੱਚਣਗੇ

ਕੁਝ ਦਿਨ ਪਹਿਲਾ ਪਿੰਡ ਮਸਤੇਵਾਲਾ ‘ਚ ਸ਼ਨੀਵਾਰ ਰਾਤ ਵਿਆਹ ਸਮਾਗਮ ‘ਚ ਡੀ.ਜੇ. ‘ਤੇ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ |ਡੀ.ਜੇ. ਪ੍ਰੋਗਰਾਮ ਦੌਰਾਨ ਕਤਲ ਹੋਏ 19 ਸਾਲਾ ਨੌਜਵਾਨ ਦੀ ਮੌਤ ਮਗਰੋਂ ਸਿਵਲ ਹਸਪਤਾਲ ਮੋਗਾ ਵਿਖੇ ਪਰਿਵਾਰਕ ਮੈਂਬਰਾਂ ਸਮੇਤ ਵਿਅਕਤੀਆਂ ਵਲੋਂ ਲਗਾਏ ਗਏ ਧਰਨੇ ਦੌਰਾਨ ਅਫਸੋਸ ਪ੍ਰਗਟ ਕਰਨ ਆਏ ਹਲਕਾ ਧਰਮਕੋਟ ਦੇ ਵਿਧਾਇਕ ਸੁਖਬੀਰ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਅਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਹਨ, ਹੁਣ ਤੁਸੀਂ ਚੁੱਪ-ਚਾਪ ਧਰਨਾ ਸਮਾਪਤ ਕਰ ਦਿਓ। ਇਹ ਗੱਲ ਸੁਣ ਕੇ ਧਰਨਾਕਾਰੀ ਭੜਕ ਗਏ ਅਤੇ ਉਨ੍ਹਾਂ ਨੇ ਵਿਧਾਇਕ ਦੀ ਗੱਡੀ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਸੀ।ਅਤੇ ਉਸ ਤੇ ਹਮਲਾ ਕੀਤਾ ਗਿਆ | moga 3

ਇਸ ਹਮਲੇ ਦੇ ਮਾਮਲੇ ‘ਚ ਥਾਣਾ ਸਿਟੀ ਮੋਗਾ ਦੀ ਪੁਲਸ ਨੇ ਵੱਖ-ਵੱਖ ਜਥੇਬੰਦੀਆਂ ਦੇ 4 ਆਗੂਆਂ ਕਰਮਜੀਤ ਸਿੰਘ ਕੋਟਕਪੁਰਾ, ਮੰਗਾ ਸਿੰਘ ਪਿੰਡ ਬੇਰੁਕੇ, ਦਰਸ਼ਨ ਸਿੰਘ ਤੂੜ ਅਤੇ ਤਾਰਾ ਸਿੰਘ ਮੋਗਾ ਸਮੇਤ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਕਈ ਹੋਰ ਧਰਾਵਾਂ ਦਾ ਮਾਮਲਾ ਦਰਜ ਕੀਤਾ ਹੈ।ਦੂਜੇ ਪਾਸੇ ਪਤਾ ਲੱਗਾ ਹੈ ਕਿ ਇਹ ਮਾਮਲਾ ਦਰਜ ਹੋਣ ਮਗਰੋਂ ਜਥੇਬੰਦੀਆਂ ਨੇ ਮੁੜ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

Read also…. ਭੜਕੇ ਲੋਕਾਂ ਨੇ ਕਾਂਗਰਸੀ ਵਿਧਾਇਕ ‘ਤੇ ਕੀਤਾ ਹਮਲਾ

moga 2

ਭਾਵੇਂ ਹਾਲੇ ਤੱਕ ਕਿਸੇ ਵੀ ਜਥੇਬੰਦੀ ਆਗੂ ਨੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਮਾਮਲਾ ਦਰਜ ਹੋਣ ਤੋਂ ਬਾਅਦ ਜਥੇਬੰਦੀਆਂ ਅਤੇ ਆਗੂਆਂ ‘ਚ ਰੋਸ ਜ਼ਰੂਰ ਹੈ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button