Breaking NewsD5 specialNewsPunjabTop News

ਡਿਊਟੀ ‘ਚ ਕੁਤਾਹੀ ਕਰਨ ਬਦਲੇ ਸਬ ਇੰਸਪੈਕਟਰ ਲਾਭ ਸਿੰਘ ਮੁਅੱਤਲ

ਇੰਸਪੈਕਟਰ, ਕੁਲਵੰਤ ਸਿੰਘ, ਐਸ.ਐਚ.ਓ, ਸ਼ਿਮਲਾਪੁਰੀ, ਨਿਯੁਕਤ

ਚੰਡੀਗੜ੍ਹ : ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਇੰਸਪੈਕਟਰ,ਕੁਲਵੰਤ ਸਿੰਘ, ਨੰਬਰ 51/ਪੀ.ਆਰ ਨੂੰ ਲੁਧਿਆਣਾ ਜਿਲ੍ਹਾਂ ਦੇ ਸ਼ਿਮਲਾਪੁਰੀ, ਥਾਣੇ ਦਾ ਐਸ.ਐਚ.ਓ, ਨਿਯੁਕਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਦਫ਼ਤਰੀ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਬੀਤੇ ਕੱਲ੍ਹ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਤੇ ਲੋਕ ਇਨਸਾਫ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਹਮਲਾ ਕੀਤਾ ਗਿਆ ਸੀ।

ਬਾਰਡਰ ਏਰੀਏ ‘ਚ ਗਰਜਿਆ ਭਗਵੰਤ ਮਾਨ, ਲੋਕਾਂ ਦਾ ਵੱਡਾ ਇਕੱਠ, ਹੋਈ ਮਾਨ-ਮਾਨ D5 Channel Punjabi

ਜਿਸ ਦੌਰਾਨ ਮੌਕੇ ਤੇ ਤਾਇਨਾਤ ਸਬ ਇੰਸਪੈਕਟਰ ਲਾਭ ਸਿੰਘ 553-ਜੇ.ਜੀ.ਐੱਨ ਵੱਲੋਂ ਡਿਊਟੀ ਵਿਚ ਕੁਤਾਹੀ ਕਰਦਿਆਂ ਸਥਿਤੀ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲਿਆ ਗਿਆ ਜਿਸ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋਈ ਹੈ। ਜਿਸ ਦੇ ਚਲਦਿਆਂ ਸਬ ਇੰਸਪੈਕਟਰ ਲਾਭ ਸਿੰਘ ਨੂੰ ਤੁਰੰਤ ਮੁਅੱਤਲ ਕਰਦਿਆਂ ਲਾਈਨ ਹਾਜਿਰ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਉਸ ਖ਼ਿਲਾਫ਼ ਵਿਭਾਗੀ ਜਾਂਚ ਵੀ ਆਰੰਭ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button