Breaking NewsD5 specialNewsPress ReleasePunjab

ਡਾ.ਰਤਨ ਸਿੰਘ ਜੱਗੀ ਦਾ 96ਵਾਂ ਜਨਮ ਦਿਨ ਮਨਾਇਆ

ਪਟਿਆਲਾ: ਸੀਨੀਅਰ ਸਿਟੀਜ਼ਨ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਨੇ ਅੱਜ ਈਲਾਈਟ ਕਲੱਬ ਅਰਬਨ ਅਸਟੇਟ ਵਿਖੇ ਡਾ.ਰਤਨ ਸਿੰਘ ਜੱਗੀ ਅਤੇ ਸ਼੍ਰੀਮਤੀ ਗੁਰਸ਼ਰਨ ਕੌਰ ਜੱਗੀ ਦਾ ਜਨਮ ਦਿਨ ਮਨਾਇਆ। ਸੋਸਾਇਟੀ ਦੀ ਮਾਸਕ ਮੀਟਿੰਗ ਵਿੱਚ ਡਾ.ਰਤਨ ਸਿੰਘ ਜੱਗੀ ਪ੍ਰਸਿਧ ਵਿਦਵਾਨ ਪ੍ਰੋਫੈਸਰ ਆਫ ਐਮਰਿਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 96ਵਾਂ ਜਨਮ ਦਿਨ ਸੋਸਇਟੀ ਦੇ ਮੈਂਬਰਾਂ ਨੇ ਮਨਾਇਆ। ਡਾ.ਰਤਨ ਸਿੰਘ ਜੱਗੀ ਦਾ ਜਨਮ 27 ਜੁਲਾਈ 1927 ਨੂੰ ਪੱਛਵੀਂ ਪੰਜਾਬ ਦੇ ਅਟਕ ਜਿਲ੍ਹ ਦੇ ਪਿੰਡ ਪਿੰਡੀਘੇਬ ਵਿਖੇ ਹੋਇਆ ਸੀ। ਉਨ੍ਹਾਂ ਨੂੰ ਇਕ ਸ਼ਾਲ ਅਤੇ ਗੁਲਦਸਤਾ ਭੇਂਟ ਕਰ ਕੇ ਸਸਾਇਟੀ ਦੇ ਪ੍ਰਧਾਨ ਐਚ.ਐਸ.ਰੋਜ ਤੇ ਹੋਰ ਮੈਂਬਰਾਂ ਨੇ ਸਨਮਾਨਿਤ ਕੀਤਾ।

ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਗਈ ਤਾਂ ਜੋ ਉਹ ਪੰਜਾਬੀਆਂ ਦੀ ਹੋਰ ਸੇਵਾ ਕਰ ਸਕਣ। ਇਸ ਮੌਕੇ ‘ਤੇ 80 ਸਾਲ ਤੋਂ ਉਪਰ ਉਮਰ ਦੇ ਮੈਂਬਰਾਂ ਸ਼੍ਰੀਮਤੀ ਪ੍ਰਕਾਸ਼ ਕੌਰ ਚਾਹਲ, ਸ਼੍ਰੀਮਤੀ ਦਰੁਪਤੀ ਦੇਵੀ ਅਤੇ ਸ਼੍ਰੀਮਤੀ ਅਮਰਜੀਤ ਕੌਰ, ਨੂੰ ਵੀ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ। 10 ਹੋਰ ਮੈਂਬਰਾਂ ਜਿਨ੍ਹਾਂ ਦਾ ਜੁਲਾਈ ਮਹੀਨੇ ਵਿੱਚ ਜਨਮ ਦਿਨ ਸੀ, ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ। ਪੰਕਚਐਲਿਟੀ ਦਾ ਇਲਾਮ ਮਿਸ. ਨਵਲਾਨੀ ਨੂੰ ਦਿੱਤਾ ਗਿਆ। ਸੋਸਾਇਟੀ ਦੇ ਪ੍ਰਧਾਨ ਐਚ.ਐਸ.ਰੋਜ਼ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਚੰਗੀ ਸਿਹਤ ਬਰਕਰਾਰ ਰੱਖਣ ਲਈ ਖ਼ੁਸ਼ ਰਹਿਣ, ਸ਼ੁਧ ਖਾਣ ਅਤੇ ਕਸਰਤ ਕਰਨ ‘ਤੇ ਜ਼ੋਰ ਦਿੱਤਾ।

ਉਨ੍ਹਾਂ ਉਜਾਗਰ ਸਿੰਘ ਦੀ ਮੰਗ ‘ਤੇ ਸੋਸਾਇਟੀ ਦਾ ਇਤਿਹਾਸ ਪ੍ਰਕਾਸ਼ਤ ਕਰਵਾਉਣ ਦਾ ਵੀ ਯਕੀਨ ਦਿਵਾਇਆ। ਇਸ ਮੌਕੇ ‘ਤੇ ਸ੍ਰੀ ਅਦਰਸ਼ ਭਾਰਤਵਾਜ ਨੇ ਸੋਸਾਇਟੀ ਦੀ ਸ਼ੁਰੂਆਤ ਤੋਂ ਲਗਾਤਾਰ ਮੈਂਬਰਾਂ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਸੋਸਾਇਟੀ ਦੇ ਜਨਰਲ ਸਕੱਤਰ ਐਮ.ਐਸ.ਬਰਨਾਲਾ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸਤਰੀ ਮੈਂਬਰਾਂ ਨੇ ਸਾਉਣ ਦੇ ਮਹੀਨੇ ਦਾ ਤਿਉਹਾਰ ਤੀਆਂ ਰੰਗ ਬੰਰਗੇ ਪਹਿਰਾਵੇ ਨਾਲ ਮਨਾਇਆ, ਜਿਸ ਵਿੱਚ ਗਿੱਧਾ ਪਾ ਕੇ ਧੂਮਾਲ ਮਚਾਈ ਗਈ।

ਮਰਦ ਮੈਂਬਰਾਂ ਨੇ ਵੀ ਇਸ ਖ਼ੁਸ਼ੀ ਦੇ ਸਮਾਗਮ ਵਿੱਚ ਭੰਗੜਾ ਪਾਇਆ। ਤੀਆਂ ਦੇ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਖੀਰ ਪੂੜਿਆਂ ਦਾ ਦੁਪਹਿਰ ਦਾ ਖਾਣਾ ਪ੍ਰੋਸਿਆ ਗਿਆ।

ਜਾਰੀ ਕਰਤਾ

ਉਜਾਗਰ ਸਿੰਘ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button