Breaking NewsD5 specialNewsPunjab

ਡਾਕਟਰ ਨੇ ਬੱਚੇਦਾਨੀ ਦੇ ਆਪ੍ਰੇਸ਼ਨ ਦੌਰਾਨ ਕੀਤੀ ਇਹ ਵੱਡੀ ਗਲਤੀ, ICU ‘ਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਇਹ ਔਰਤ

ਚੰਡੀਗੜ੍ਹ  : ਖਰੜ ਦੇ ਇੱਕ ਨਿਜੀ ਹਸਪਤਾਲ ਦੇ ਡਾਕਟਰ ਨੇ ਬੱਚੇਦਾਨੀ ਨੂੰ ਹਟਾਉਣ ਲਈ ਸਰਜਰੀ ਕੀਤੀ ਪਰ ਪੱਟੀ ਅੰਦਰ ਹੀ ਛੱਡ ਦਿੱਤੀ। ਔਰਤ ਨੂੰ ਤਕਲੀਫ ਹੋਣ ਲੱਗੀ, ਭੁੱਖ ਲੱਗਣੀ ਬੰਦ ਹੋ ਗਈ ਅਤੇ ਬੁਖਾਰ ਹੋਣ ਲੱਗ ਗਿਆ। ਐਮ.ਆਰ.ਆਈ. ਕਰਵਾਈ ਤਾਂ ਪਤਾ ਲੱਗਾ ਕਿ ਪੱਟੀ ਅੰਤੜੀਆਂ ਅਤੇ ਗੁਦਾ ‘ਚ ਫਸ ਗਈ ਹੈ। ਇਸ ਨੂੰ ਇੱਕ ਹੋਰ ਵੱਡੇ ਆਪ੍ਰੇਸ਼ਨ ਨਾਲ ਕੱਢਿਆ ਗਿਆ ਪਰ ਇਸ ਤੋਂ ਬਾਅਦ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਰੋਹਤਕ ਦੇ ਇੱਕ ਹਸਪਤਾਲ ‘ਚ ਆਈ.ਸੀ.ਯੂ. ‘ਚ ਜਿੰਦਗੀ ਦੀ ਜੰਗ ਨਾਲ ਲੜ ਰਹੀ ਹੈ। ਖਰੜ ਅਤੇ ਸੋਨੀਪਤ ਪੁਲਿਸ ਨੂੰ ਔਰਤ ਦੀਆਂ ਭੈਣਾਂ ਨੇ ਸ਼ਿਕਾਇਤ ਦੇ ਦਿੱਤੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

ਟਰੰਪ ਨੂੰ ਫਿਰ ਖਾਣੀ ਪਈ ਮੂੰਹ ਦੀ !ਵੋਟਿੰਗ ‘ਚ ਬਾਇਡਨ ਨਿੱਕਲੇ ਅੱਗੇ !

ਢਿੱਡ ‘ਚ ਸਨ ਦੋ ਰਸੌਲੀਆਂ 
ਮਰੀਜ਼ ਚੰਦਾ ਦੀ ਭੈਣ ਸੰਗੀਤਾ ਅਤੇ ਡਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਢਿੱਡ ‘ਚ ਦਰਦ ਰਹਿੰਦਾ ਸੀ। ਅਲਟਰਾਸਾਊਂਡ (Ultrasound) ‘ਚ ਪਤਾ ਲੱਗਾ ਕਿ ਢਿੱਡ ‘ਚ ਦੋ ਰਸੌਲੀਆਂ ਹਨ। ਲਾਕਡਾਊਨ ਕਰਕੇ ਉਨ੍ਹਾਂ ਨੂੰ ਸੋਨੀਪਤ ‘ਚ ਇਲਾਜ ਨਹੀਂ ਮਿਲਿਆ ਤਾਂ ਉਹ ਕਿਸੇ ਦੇ ਕਹਿਣ ‘ਤੇ ਖਰੜ ਦੇ ਹਸਪਤਾਲ ਆ ਗਏ।

ਆਪ੍ਰੇਸ਼ਨ ਤੋਂ ਬਾਅਦ ਵੀ ਸਿਹਤ ਹੋ ਗਈ ਖ਼ਰਾਬ 
ਖਰੜ ਦੇ ਨਿਜੀ ਹਸਪਤਾਲ ‘ਚ ਡਾ. ਸ਼ੁਭਰਾਜ ਨੇ ਉਨ੍ਹਾਂ ਨੂੰ ਚੰਦਾ ਦੇ ਆਪ੍ਰੇਸ਼ਨ ਦੀ ਗੱਲ ਕਹੀ ਅਤੇ 15 ਨਵੰਬਰ ਨੂੰ ਉਨ੍ਹਾਂ ਨੇ ਸਰਜਰੀ ਕਰਕੇ ਬੱਚੇਦਾਨੀ ਕੱਢ ਦਿੱਤੀ। 25 ਨਵੰਬਰ ਨੂੰ ਦੁਬਾਰਾ ਇੱਥੇ ਆ ਕੇ ਟਾਂਕੇ ਖੁੱਲ੍ਹਵਾਉਣ ਨੂੰ ਕਿਹਾ। ਚੰਦਾ ਦੇ ਪਰਿਵਾਰ ਦੇ ਮੈਂਬਰ ਉਸ ਨੂੰ ਸੋਨੀਪਤ ਲੈ ਗਏ, ਜਿੱਥੇ ਚੰਦਾ ਦੀ ਹਾਲਤ ਖ਼ਰਾਬ ਹੋਣ ਲੱਗੀ। ਅੰਤੜੀਆਂ ਅਤੇ ਗੁਦਾ ‘ਚ ਤੇਜ਼ ਦਰਦ ਹੋਣ ਲਗਾ, ਬੁਖਾਰ ਹੋਣ ਲੱਗਾ, ਜਿਨ੍ਹੇ ਡੇਂਗੂ ਦਾ ਰੂਪ ਲੈ ਲਿਆ। ਡੇਂਗੂ ਦੇ ਇਲਾਜ਼ ਤੋਂ ਬਾਅਦ ਵੀ ਚੰਦਾ ਨੂੰ ਭੁੱਖ ਲੱਗਣੀ ਬੰਦ ਹੋ ਗਈ ਅਤੇ ਦਰਦ ਹੋਰ ਹੋਣ ਲੱਗਿਆ। ਇਸ ਤੋਂ ਬਾਅਦ ਉਹਨਾਂ ਨੇ ਸੋਨੀਪਤ ‘ਚ ਡਾਕਟਰ ਰਾਕੇਸ਼ ਨੂੰ ਵਿਖਾਇਆ ਜਿਨ੍ਹਾਂ ਨੇ ਸੀਟੀ ਸਕੈਨ ਕੀਤਾ ਅਤੇ ਅੰਦਰ ਪੱਟੀ ਦੇਖ ਕੇ ਚੰਦਾ ਨੂੰ ਕਿਸੇ ਸਰਜਨ ਨੂੰ ਦਿਖਾਉਣ ਦੀ ਗੱਲ ਕਹੀ। ਘਰ ਦੇ ਚੰਦਾ ਨੂੰ ਸੋਨੀਪਤ ਦੇ ਸਕਸੈਨਾ ਹਸਪਤਾਲ ਲੈ ਗਏ, ਜਿੱਥੇ 5 ਦਸੰਬਰ ਨੂੰ ਉਸਦਾ ਐਮ.ਆਰ. ਆਈ. ਹੋਇਆ।

ਹੁਣੇ-ਹੁਣੇ ਆਈ ਮਾੜੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ

ਇਸ ‘ਚ ਸਪੱਸ਼ਟ ਹੋਇਆ ਕਿ ਉਸਦੀਆਂ ਅੰਤੜੀਆਂ ਅਤੇ ਗੁਦਾ ‘ਚ ਲੰਮੀ ਪੱਟੀ ਫਸੀ ਹੋਈ ਹੈ। ਇਹ ਪਹਿਲਾਂ ਹੋਈ ਸਰਜਰੀ ਦੇ ਸਮੇਂ ਡਾਕਟਰ ਨੇ ਅੰਦਰ ਹੀ ਛੱਡ ਦਿੱਤੀ ਸੀ। ਉਦੋਂ ਹੀ ਚੰਦਾ ਦੀ ਤੁਰੰਤ ਸਰਜਰੀ ਕਰਨੀ ਪਈ ਅਤੇ 8 ਮਿਲੀਮੀਟਰ ਅੰਤੜੀ ਬਾਹਰ ਕੱਢਣੀ ਪਈ। ਵੱਡੀ ਅੰਤੜੀ ‘ਚ ਵੀ ਜਖ਼ਮ ਹੋ ਗਏ। ਚੰਦਾ ਅਜੇ ਆਈ.ਸੀ. ਯੂ. ‘ਚ ਹੈ ਅਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਘਰਦਿਆਂ ਨੇ ਮੰਗ ਕੀਤੀ ਹੈ ਕਿ ਲਾਪਰਵਾਹੀ ਵਰਤਣ ਵਾਲੇ ਡਾਕਟਰ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਹੋਰ ਮਰੀਜ਼ ਦੀ ਜਾਨ ਨਾਲ ਖਿਲਵਾੜ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button