Breaking NewsD5 specialNewsPunjab

‘ਡਾਕਟਰਾਂ ਦੀ ਸਲਾਹ ਨਾਲ ਮਾਸਕ ਨੂੰ ਦੋ ਪਰਤੀ ਅਤੇ ਮਜ਼ਬੂਤ ਬਣਾਇਆ ਜਾ ਰਿਹੈ’

ਪਟਿਆਲਾ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ ਕਮੇਟੀ ਜਸਟਿਸ ਰਾਜਨ ਗੁਪਤਾ ਨੇ ਅੱਜ ਚੰਡੀਗੜ੍ਹ ਸਥਿਤੀ ਹਾਈਕੋਰਟ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਸੈਂਟਰਲ ਜੇਲ ਪਟਿਆਲਾ ਵਿਖੇ ਕੈਦੀ ਵੱਲੋਂ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਜ਼ਿਲ੍ਹਾ ਕਚਹਿਰੀਆਂ ਤੋਂ ਅਤੇ ਜੇਲ ਦੇ ਅੰਡਰ ਟਰਾਇਲ ਕੈਦੀਆਂ ਨੇ ਜੇਲ ਵਿਚੋਂ ਜਸਟਿਸ ਰਾਜਨ ਗੁਪਤਾ ਨਾਲ ਵੀਡੀਉ ਕਾਨਫਰੰਸਿੰਗ ਰਾਹੀ ਗੱਲ ਕੀਤੀ।
ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਜ਼ਿਲ੍ਹਾ ਕਚਹਿਰੀਆਂ ਦੀ ਸਮੁੱਚੀ ਟੀਮ ਨੂੰ ਇਸ ਨੇਕ ਕੰਮ ਲਈ ਵਧਾਈ ਦਿੰਦਿਆ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਤੋਂ ਬਚਾਅ ਲਈ ਬਣਾਏ ਜਾ ਰਹੇ ਮਾਸਕ ਲੋੜਵੰਦਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਸਹਾਈ ਸਿੱਧ ਹੋਣਗੇ।

News Bulletin || ਅੱਜ ਦੀਆਂ ਖ਼ਾਸ ਖ਼ਬਰਾਂ | ਸਵਾਲਾਂ ‘ਚ ਰਾਧਾ ਸੁਆਮੀ ਡੇਰੇ | ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਰੋਸ

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀ ਐਡਵਾਈਜ਼ਰੀ ਦਾ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਚਾਰ ਕਰਕੇ ਵੀ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕਦਾ ਹੈ। ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਸਰਕਾਰ ਵੱਲੋਂ ਸਹੀ ਸਮੇਂ ਉਠਾਏ ਗਏ ਕਦਮਾਂ ਸਦਕਾ ਭਾਵੇਂ ਹੋਰਨਾਂ ਦੇਸ਼ਾ ਦੇ ਮੁਕਾਬਲੇ ਅਸੀਂ ਇਸ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਬਚੇ ਹਾਂ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਸੀ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਸਮੁੱਚੀ ਟੀਮ, ਕੇਂਦਰੀ ਜੇਲ ਦੇ ਕੈਦੀ ਤੇ ਸਟਾਫ਼ ਅਤੇ ਜਨਹਿਤ ਸਮਿਤੀ ਦੇ ਨੁਮਾਇੰਦਿਆ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ।

LPG Gas Cylinder Price || ਸਸਤਾ ਹੋਇਆ ਗੈਸ ਸਿਲੰਡਰ, ਸੁਣੋ ਪੰਜਾਬ ‘ਚ ਸਿਲੰਡਰ ਦਾ ਰੇਟ

ਵੀਡੀਉ ਕਾਨਫਰੰਸਿੰਗ ਰਾਹੀਂ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਨੂੰ ਜ਼ਿਲ੍ਹਾ ਕਚਿਹਰੀਆਂ ਵਿੱਚ ਕੋਵਿਡ-19 ਤੋਂ ਬਚਾਅ ਲਈ ਕੀਤੇ ਪ੍ਰਬੰਧਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਚਿਹਰੀਆਂ ਵਿੱਚ ਭਾਵੇਂ ਹਾਲੇ ਕਰਫ਼ਿਊ ਕਾਰਨ ਆਵਾਜਾਈ ਨਹੀਂ ਹੈ ਪਰ ਕਚਿਹਰੀਆਂ ਵਿੱਚ ਮੁੱਖ ਗੇਟ ‘ਤੇ ਹੀ ਪੈਰ ਨਾਲ ਚੱਲਣ ਵਾਲੇ ਵਾਟਰ ਕੂਲਰ ਅਤੇ ਸਾਬਣ ਰੱਖਿਆ ਗਿਆ ਹੈ ਅਤੇ ਨਾਲ ਹੀ ਸੈਨੇਟਾਈਜਰ ਦਾ ਪ੍ਰਬੰਧ ਹੈ ਤਾਂ ਕਿ ਕਚਹਿਰੀਆਂ ਵਿੱਚ ਦਾਖਲ ਹੋਣ ਵਾਲਾ ਹਰ ਵਿਅਕਤੀ ਸੈਨੇਟਾਈਜ਼ ਹੋਕੇ ਹੀ ਕਚਿਹਰੀ ਵਿੱਚ ਦਾਖਲ ਹੋਵੇ।

RADHA SOAMI ਡੇਰੇ ਵਾਲੇ ਛੱਡ ਕੇ ਭੱਜੇ, ਸ੍ਰੀ HAZOOR SAHIB ਦੀਆਂ ਸੰਗਤਾਂ ਦੀ ਖੂਫੀਆ ਵੀਡੀਓ, ਕਰੋਨਾ ਨਾਲ ਆਹ ਹਾਲ

ਉਨ੍ਹਾ ਦੱਸਿਆ ਕਿ ਲੋੜਵੰਦ ਆਮ ਲੋਕਾਂ ਨੂੰ ਮਾਸਕ ਉਪਲਬਧ ਕਰਵਾਉਣ ਲਈ ਜਨਹਿਤ ਸਮਿਤੀ ਦੇ ਸਹਿਯੋਗ ਨਾਲ ਕੇਂਦਰੀ ਜੇਲ ਵਿਖੇ ਮਾਸਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਿਹਤ ਵਿਭਾਗ ਦੇ ਡਾਕਟਰਾਂ ਪਾਸੋਂ ਰਾਏ ਲੈਕੇ ਦੋ ਪਰਤੀ ਮਾਸਕ ਉੱਚ ਦਰਜੇ ਦੇ ਕੱਪੜੇ ਨਾਲ ਬਣਾਇਆ ਜਾ ਰਿਹਾ ਹੈ ਜੋ ਲੋੜਵੰਦ ਆਮ ਲੋਕਾਂ ਨੂੰ ਮੁਫ਼ਤ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਜ਼ਿਲ੍ਹਾ ਜੱਜ ਸ੍ਰੀਮਤੀ ਪ੍ਰੀਆ ਸੂਦ, ਸਿਵਲ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰ, ਸੀ.ਜੇ.ਐਮ. ਮਿਸ ਪਰਮਿੰਦਰ ਕੌਰ, ਸੀ.ਜੇ.ਐਮ. ਸ੍ਰੀਮਤੀ ਦਾ ਪਤੀ ਗੁਪਤਾ, ਜਨਹਿਤ ਸਮਿਤੀ ਦੇ ਵਾਇਸ ਪ੍ਰਧਾਨ ਸ੍ਰੀ ਐਸ.ਐਸ. ਛਾਬੜਾ, ਕੇਂਦਰੀ ਜੇਲ ਦੇ ਸੁਪਰਡੈਂਟ ਸ੍ਰੀ ਕਰਨਜੀਤ ਸਿੰਘ ਸੰਧੂ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button