ਠੇਕੇ ਬੰਦ ਹੋ ਜਾਂਣ ਤਾਂ ਮੈਂ ਸ਼ਰਾਬ ਦੇ ਗੀਤ ਨਹੀਂ ਗਾਇਆ ਕਰਾਂਗਾ :- ਦਿਲਜੀਤ
ਸ਼ਰਾਬ ਵਾਲੇ ਗੀਤਾਂ ‘ਤੇ ਤੇਲੰਗਾਨਾ ਸਰਕਾਰ ਦੇ ਨੋਟਿਸ ‘ਤੇ ਨਿਸ਼ਾਨਾ ਸਾਧਦੇ ਹੋਏ ਦਿਲਜੀਤ ਨੇ ਕਿਹਾ ਕਿ ਆਓ ਇੱਕ ਅੰਦੋਲਨ ਸ਼ੁਰੂ ਕਰੀਏ ਕਿ ਜੇਕਰ ਸਾਡੇ ਦੇਸ਼ ਦੇ ਸਾਰੇ ਸੂਬੇ ਆਪਣੇ ਆਪ ਨੂੰ ਡਰਾਈ ਸਟੇਟ ਘੋਸ਼ਿਤ ਕਰਦੇ ਹਨ ਤਾਂ ਅਗਲੇ ਦਿਨ ਤੋਂ ਮੈਂ ਕਦੇ ਵੀ ਸ਼ਰਾਬ ਨਹੀਂ ਪੀਵਾਂਗਾ। ਕੀ ਇਹ ਹੋ ਸਕਦਾ ਹੈ? ਵੱਡੀ ਆਮਦਨ ਹੈ, ਕਰੋਨਾ ਦੌਰਾਨ ਸਭ ਕੁਝ ਬੰਦ ਸੀ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਸਨ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਜਿਨ੍ਹਾਂ ਥਾਵਾਂ ‘ਤੇ ਉਨ੍ਹਾਂ ਦਾ ਸ਼ੋਅ ਹੋ ਰਿਹਾ ਹੈ, ਉਨ੍ਹਾਂ ਥਾਵਾਂ ‘ਤੇ ਇਕ ਦਿਨ ਲਈ ਡਰਾਈ ਡੇ ਘੋਸ਼ਿਤ ਕਰਨ ਦੀ ਪੇਸ਼ਕਸ਼ ਵੀ ਕੀਤੀ | ਗਾਇਕ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਕਦੇ ਵੀ ਸ਼ਰਾਬ ਬਾਰੇ ਗੀਤ ਨਹੀਂ ਗਾਵਾਂਗਾ।ਪਿਛਲੇ ਮਹੀਨੇ ਜੈਪੁਰ ਤੋਂ ਬਾਅਦ ਦਿਲਜੀਤ ਦਾ ਕੰਸਰਟ 15 ਨਵੰਬਰ ਨੂੰ ਹੈਦਰਾਬਾਦ ‘ਚ ਸੀ, ਜਿਸ ਕਾਰਨ ਤੇਲੰਗਾਨਾ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਆਪਣੇ ਸਮਾਗਮ ਦੌਰਾਨ ਕੋਈ ਵੀ ਗੀਤ ਨਹੀਂ ਗਾਉਣਗੇ ਜੋ ਸ਼ਰਾਬ ਨੂੰ ਉਤਸ਼ਾਹਿਤ ਕਰਦਾ ਹੋਵੇ। ਹੁਣ ਦਿਲਜੀਤ ਦੋਸਾਂਝ ਨੇ ਸਰਕਾਰ ਦੇ ਇਸ ਨੋਟਿਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.