Breaking NewsD5 specialIndiaNewsSportsTop News

ਟੋਕੀਓ ਉਲੰਪਿਕ : ਕੁਸ਼ਤੀ ‘ਚ ਬਜਰੰਗ ਪੂਨੀਆ ਦੀ ਜਿੱਤ, ਕੁਆਰਟਰ ਫਾਈਨਲ ‘ਚ ਪਹੁੰਚੇ

ਟੋਕੀਓ : ਪਹਿਲਵਾਨ ਬਜਰੰਗ ਪੂਨੀਆ ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ ‘ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਝ ਤਾਂ ਇਹ ਮੁਕਾਬਲਾ 3-3 ਨਾਲ ਬਰਾਬਰ ਸੀ ਪਰ ਬਜਰੰਗ ਨੇ ਇਸ ਮੈਚ ’ਚ ਤਕਨੀਕੀ ਆਧਾਰ ’ਤੇ ਜਿੱਤ ਹਾਸਲ ਕਰ ਲਈ ਹੈ। ਬਜਰੰਗ ਨੇ ਪਹਿਲੇ ਪੀਰੀਅਡ 3-1 ਨਾਲ ਆਪਣੇ ਨਾਂ ਕੀਤਾ।

ਲਓ ਜਥੇਬੰਦੀਆਂ ਨੇ ਤੋੜਤੇ ਬੈਰੀਕੇਡ! ਪੁਲਿਸ ਨਾਲ ਹੋਏ ਸਿੱਧੇ ਟਾਕਰੇ D5 Channel Punjabi

ਦੂਜੇ ਪੀਰੀਅਡ ’ਚ ਬਜਰੰਗ ਨੇ ਅਕਮਤਾਲੀਏਵ ਦੀ ਲੱਤ ਫੜ ਕੇ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਦੂਜੀ ਲੱਤ ਹੱਥ ’ਚ ਨਾ ਆਉਣ ਕਰਕੇ ਉਹ ਇਸ ਤੋਂ ਖੁੰਝ ਗਏ। ਆਖ਼ਰੀ 30 ਸਕਿੰਟ ਤਕ ਵੀ ਪੀਰੀਅਡ ’ਚ ਬਜਰੰਗ ਅੱਗੇ ਸਨ ਪਰ ਅਕਾਮਾਤਾਲਿਵ ਨੇ ਅਚਾਨਕ ਹਮਲਾਵਰ ਰੁਖ਼ ਦੇ ਨਾਲ ਦੋ ਬਾਰ 1-1 ਦਾ ਸਕੋਰ ਬਣਾ ਕੇ ਬਰਾਬਰੀ ਹਾਸਲ ਕਰ ਲਈ। ਅੰਤ ’ਚ ਬਜਰੰਗ ਨੂੰ ਜ਼ਿਆਦਾ ਦਾਅ ਲਗਾਉਣ ਕਾਰਨ ਤਕਨੀਕੀ ਆਧਾਰ ’ਤੇ ਜੇਤੂ ਐਲਾਨ ਦਿੱਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button