Breaking NewsD5 specialNewsSports

ਟੋਕੀਓ ਓਲੰਪਿਕ (ਤੀਰਅੰਦਾਜ਼ੀ ) : ਭਾਰਤ ਦੀ ਦੀਪਿਕਾ ਨੇ ਚੁਣੌਤੀਪੂਰਣ ਦਿਨ ਦਾ ਕੀਤਾ ਸਾਹਮਣਾ

ਟੋਕੀਓ : ਦੁਨੀਆ ਦੀ ਨੰਬਰ – 1 ਤੀਰਅੰਦਾਜ਼ ਭਾਰਤ ਦੀ ਦੀਪਿਕਾ ਕੁਮਾਰੀ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ‘ਚ ਮਹਿਲਾ ਰੈਂਕਿੰਗ ਰਾਊਂਡ ‘ਚ ਨੌਵੇਂ ਸਥਾਨ ‘ਤੇ ਰਹੀ। ਦੀਪਿਕਾ ਨੇ ਆਪਣੇ 72 ਤੀਰਾਂ ‘ਚ 30 (10) ਅਤੇ 13 (ਐਕਸ) ਮਾਰਦੇ ਹੋਏ, ਸੰਭਾਵਿਕ 720 ਵਿੱਚੋਂ 663 ਅੰਕ ਹਾਸਲ ਕੀਤੇ। ਕੁਆਲੀਫਿਕੇਸ਼ਨ ਰਾਊਂਡ ‘ਚ 673 ਅੰਕਾਂ ਦਾ ਓਲੰਪਿਕ ਰਿਕਾਰਡ ਸਿਖਰ 4 ਤੀਰਅੰਦਾਜਾਂ – ਕੋਰਿਆ ਦੇ ਐਨ ਸੈਨ (680), ਜੰਗ ਮਿੰਹੀ (677), ਕਾਂਗ ਚਾਏ ਯੰਗ (675) ਅਤੇ ਮੈਕਸੀਕੋ ਦੇ ਅਐਜਾਂਦਰਾ ਵਾਲੇਂਸਿਆ ( 674 ) ਨੇ ਤੋੜਿਆ।

BIG NEWS ਸਿੱਧੂ ਦੀ ਤਾਜਪੋਸ਼ੀ, ਪੰਜਾਬ ਕਾਂਗਰਸ ਭਵਨ ਤੋਂ Exlcusive ਤਸਵੀਰਾਂ D5 Channel Punjabi

ਦੀਪਿਕਾ ਨੇ ਇੱਕ ਚੁਣੋਤੀਪੂਰਣ ਦਿਨ ਦਾ ਸਾਹਮਣਾ ਕੀਤਾ ਕਿਉਂਕਿ ਉਹ ਪੂਰੇ ਪ੍ਰਬੰਧ ਦੇ ਦੌਰਾਨ ਲੀਡਰਬੋਰਡ ‘ਤੇ ਉਪਰ – ਹੇਠਾਂ ਆਉਂਦੀ – ਜਾਦੀ ਰਹੀ। 27 ਸਾਲਾ ਦੀਪਿਕਾ ਕੁਮਾਰੀ ਨੌਵੇਂ ਸਥਾਨ ਦੇ ਨਾਲ ਹੁਣ ਪਹਿਲਾਂ ਐਲੀਮਿਨੇਸ਼ਨ ਰਾਊਡ ‘ਚ 56ਵੇਂ ਸਥਾਨ ‘ਤੇ ਰਹੀ ਭੂਟਾਨ ਦੀ ਭੁ ਕਰਮਾ ਨਾਲ ਭਿੜੇਗੀ। ਰੀਓ ਓਲੰਪੀਅਨ ਭੂ ਕਰਮਾ ਵਿਸ਼ਵ ਰੈਂਕਿੰਗ ‘ਚ 193ਵੇਂ ਸਥਾਨ ‘ਤੇ ਹੈ। ਅਤਾਨੁ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਣ ਜਾਧਵ ਦੀ ਭਾਰਤੀ ਪੁਰਸ਼ ਤਿੱਕੜੀ ਪੁਰਸ਼ਾਂ ਦੇ ਰੈਂਕਿੰਗ ਦੌਰ ਲਈ ਸ਼ੁੱਕਰਵਾਰ ਨੂੰ ਹੀ ਮੈਦਾਨ ‘ਚ ਉਤਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button