Breaking NewsD5 specialInternationalNews

ਟੇਨੇਸੀ ਦੇ ਸਕੂਲ ਵਿੱਚ ਗੋਲੀਬਾਰੀ, ਇੱਕ ਵਿਦਿਆਰਥੀ ਜ਼ਖਮੀ

ਅਮਰੀਕਾ:ਵੀਰਵਾਰ ਨੂੰ ਅਮਰੀਕਾ ਦੇ ਟੇਨੇਸੀ ਦੇ ਮੈਮਫ਼ਿਸ ਵਿੱਚ ਇੱਕ ਸਕੂਲ ਦੇ ਅੰਦਰ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ।ਘਟਨਾ ਤੋਂ ਬਾਅਦ ‘ਕੇ -8’ ਸਕੂਲ ਬੰਦ ਕਰ ਦਿੱਤਾ ਗਿਆ ਸੀ ਅਤੇ ਬੱਚਿਆਂ ਨੂੰ ਇੱਕ ਬੱਸ ਵਿੱਚ ਨੇੜਲੇ ਚਰਚ ਵਿੱਚ ਲਿਜਾਇਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਜਾ ਸਕੇ।ਸਹਾਇਕ ਪੁਲਿਸ ਮੁਖੀ ਡੌਨ ਕ੍ਰੋ ਨੇ ਕਿਹਾ ਕਿ ਮੈਮਫਿਸ ਪੁਲਿਸ ਨੇ ਕਮਿੰਗਸ ਸਕੂਲ ਗੋਲੀਬਾਰੀ ਦੇ ਪੀੜਤ ਅਤੇ ਦੋਸ਼ੀ ਦੋਵਾਂ ਦੀ ਪਛਾਣ ਕੀਤੀ ਹੈ।ਦੋਸ਼ੀ ਲੜਕੇ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ।

CM ਚੰਨੀ ਦਾ ਵੱਡਾ ਧਮਾਕਾ, ਮਨਾ ਲਿਆ ਨਵਜੋਤ ਸਿੱਧੂ! DGP ਬਦਲਣ ’ਤੇ ਵੱਡਾ ਫੈਸਲਾ? D5 Channel Punjabi

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਬੱਚੇ ਦਾ ‘ਲੇ ਬੋਨਹੇਅਰ ਚਿਲਡਰਨਜ਼ ਹਸਪਤਾਲ’ ਵਿੱਚ ਆਪਰੇਸ਼ਨ ਹੋਇਆ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ।ਵੀਡੀਓ ਫੁਟੇਜ ਵਿੱਚ ਘਟਨਾ ਦੇ ਸਮੇਂ ਦੋਨਾਂ ਨੂੰ ਛੱਡ ਕੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀ ਵਿਦਿਆਰਥੀ ਗੋਲੀ ਮਾਰਨ ਤੋਂ ਬਾਅਦ ਸਕੂਲ ਤੋਂ ਭੱਜ ਗਿਆ ਸੀ, ਪਰ ਬਾਅਦ ਵਿੱਚ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ।ਦੋਸ਼ੀ ਨਾਬਾਲਗ ਨੂੰ ਕਿੱਥੋਂ ਬੰਦੂਕ ਮਿਲੀ ਅਤੇ ਪੀੜਤਾ ਨੂੰ ਕਿੱਥੇ ਗੋਲੀ ਮਾਰੀ ਗਈ, ਪੁਲਿਸ ਨੇ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button