Breaking NewsD5 specialIndiaNewsTop News

ਟੂਲਕਿਟ ਮਾਮਲੇ ‘ਚ ਪੁਲਿਸ ਨੇ ਕੋਰਟ ਵਿੱਚ ਕਿਹਾ – ਖਾਲਿਸਤਾਨ ਸਮਰਥਕਾਂ ਦੇ ਸੰਪਰਕ ‘ਚ ਸੀ ਦਿਸ਼ਾ ਰਵੀ

ਨਵੀਂ ਦਿੱਲੀ : ਟੂਲਕਿਟ ਮਾਮਲੇ ‘ਚ ਗ੍ਰਿਫ਼ਤਾਰ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਸ਼ਨੀਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਹੋਈ। ਜਿਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਮੁਜੱਜ ਧਰਮਿੰਦਰ ਰਾਣਾ ਦੀ ਬੈਂਚ ਨੇ ਕੀਤੀ। ਦਿੱਲੀ ਪੁਲਿਸ ਅਤੇ ਦਿਸ਼ਾ ਰਵੀ ਦੇ ਵੱਲੋਂ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀਸ਼ਾ ਰਵੀ ਦੀ ਜ਼ਮਾਨਤ ਅਰਜ਼ੀ ‘ਤੇ ਹੁਣ ਮੰਗਲਵਾਰ ਨੂੰ ਆਪਣਾ ਆਦੇਸ਼ ਜਾਰੀ ਕਰੇਗੀ। ਟੂਲਕਿਟ ਮਾਮਲੇ ‘ਚ ਗ੍ਰਿਫ਼ਤਾਰ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੇ ਦੌਰਾਨ ਪੁਲਿਸ ਨੇ ਅਦਾਲਤ ਨੂੰ ਕਿਹਾ – ਇਹ ਸਿਰਫ਼ ਇੱਕ ‘ਟੂਲਕਿਟ’ ਨਹੀਂ ਸੀ, ਅਸਲੀ ਯੋਜਨਾਭਾਰਤ ਨੂੰ ਬਦਨਾਮ ਕਰਨ ਅਤੇ ਇੱਥੇ ਅਸ਼ਾਂਤੀ ਪੈਦਾ ਕਰਨ ਦਾ ਸੀ।

ਹੁਣੇ-ਹੁਣੇ ਆਈ ਦਿੱਲੀ ਤੋਂ ਵੱਡੀ ਖ਼ਬਰ!ਹੱਕ ‘ਚ ਆਇਆ ਵੱਡਾ ਫੈਸਲਾ ,ਮੋਦੀ ਨੂੰ ਲੱਗਿਆ ਵੱਡਾ ਝਟਕਾ!

ਟੂਲਕਿਟ ਮਾਮਲੇ ‘ਚ ਗ੍ਰਿਫ਼ਤਾਰ ਦਿਸ਼ਾ ਰਵੀ ਨੂੰ ਲੈ ਕੇ ਦਿੱਲੀ ਪੁਲਿਸ ਨੇ ਕੋਰਟ ‘ਚ ਆਪਣੇ ਬਿਆਨ ਵਿੱਚ ਕਿਹਾ – ਦਿਸ਼ਾ ਰਵੀ ਟੂਲਕਿਟ ਤਿਆਰ ਕਰਨ ਅਤੇ ਉਸ ਨੂੰ ਸਾਂਝਾ ਕਰਨ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਦੇ ਸੰਪਰਕ ਵਿੱਚ ਸੀ। ਭਾਰਤ ਨੂੰ ਬਦਨਾਮ ਕਰਨ, ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਸੰਸਾਰਿਕ ਸਾਜਿਸ਼ ਦੇ ਭਾਰਤੀ ਚੈਪਟਰ ਦਾ ਹਿੱਸਾ ਸਨ ਦਿਸ਼ਾ ਰਵੀ। ਪੁਲਿਸ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਦਿਸ਼ਾ ਰਵੀ ਨੇ ਵਟਸਐਪ ‘ਤੇ ਹੋਈ ਗੱਲ ਬਾਤ ਮਿਟਾ ਦਿੱਤੀ, ਉਹ ਕਾਨੂੰਨੀ ਕਾਰਵਾਈ ਤੋਂ ਜਾਣੂ ਸੀ, ਇਸ ਤੋਂ ਸਾਫ਼ ਹੁੰਦਾ ਹੈ ਕਿ ਟੂਲਕਿਟ ਦੇ ਪਿੱਛੇ ਨਾਪਾਕ ਵਿਚਾਰ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button