SportsBreaking NewsD5 specialNewsTop News

ਟੀਮ ਇੰਡੀਆ ਨੇ ਵਨਡੇ ਤੋਂ ਬਾਅਦ ਟੀ-20 ਸੀਰੀਜ਼ ‘ਤੇ ਵੀ ਕੀਤਾ ਕਬਜ਼ਾ

ਨਵੀਂ ਦਿੱਲੀ : ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੇ ਅਰਧ ਸੈਂਕੜਿਆਂ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਡੈਥ ਓਵਰਾਂ ਦੀ ਸਖਤ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਮੈਚ ‘ਚ ਸ਼ੁੱਕਰਵਾਰ ਨੂੰ ਇੱਥੇ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾਈ। ਕੋਹਲੀ ਨੇ 41 ਗੇਂਦਾਂ ‘ਤੇ 52 ਦੌੜਾਂ ਜਦਕਿ ਪੰਤ ਨੇ 28 ਗੇਂਦਾਂ ‘ਤੇ ਅਜੇਤੂ 52 ਦੌੜਾਂ ਬਣਾਈਆਂ। ਪੰਤ ਨੇ ਵੈਂਕਟੇਸ਼ ਅਈਅਰ (18 ਗੇਂਦਾਂ ‘ਤੇ 33 ਦੌੜਾਂ, ਚਾਰ ਚੌਕੇ, ਇਕ ਛੱਕਾ) ਦੇ ਨਾਲ ਪੰਜਵੇਂ ਵਿਕਟ ਦੇ ਲਈ 35 ਗੇਂਦਾਂ ‘ਤੇ 76 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਪੰਜ ਵਿਕਟਾਂ ‘ਤੇ 186 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਨਿਕੋਲਸ ਪੂਰਨ (41 ਗੇਂਦਾਂ ‘ਤੇ 62, ਪੰਜ ਚੌਕੇ, ਤਿੰਨ ਛੱਕੇ) ਅਤੇ ਰੋਵਮੈਨ ਪਾਵੇਲ (36 ਗੇਂਦਾਂ ‘ਤੇ ਅਜੇਤੂ 68, ਚਾਰ ਚੌਕੇ, ਪੰਜ ਛੱਕੇ) ਦੇ ਵਿਚ 100 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਤਿੰਨ ਵਿਕਟਾਂ ‘ਤੇ 178 ਦੌੜਾਂ ਹੀ ਬਣਾ ਸਕੀ।

ਚੋਣਾਂ ਤੋਂ ਪਹਿਲਾ ਸਿੱਧੂ ਨੂੰ ਝਟਕਾ, ਡੀਐਸਪੀ ਨੇ ਕੀਤਾ ਮੁਕੱਦਮਾ ਦਰਜ, ਵਿਰੋਧੀ ਹੋਏ ਖੁਸ਼!

ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ ਵਿਚ 3-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਦੇ ਵਿਚਾਲੇ ਤੀਜਾ ਅਤੇ ਆਖਰੀ ਟੀ-20 ਮੈਚ ਐਤਵਾਰ ਨੂੰ ਈਡਨ ਗਾਰਡਨਸ ‘ਤੇ ਹੀ ਖੇਡਿਆ ਜਾਵੇਗਾ। ਭਾਰਤ ਦੇ ਦੋਵੇਂ ਲੈੱਗ ਸਪਿਨਰਾਂ ਨੇ ਯੁਜਵੇਂਦਰ ਚਾਹਲ (31 ਦੌੜਾਂ ‘ਤੇ ਇਕ) ਅਤੇ ਰਵੀ ਬਿਸ਼ਨੋਈ (30 ਦੌੜਾਂ ‘ਤੇ ਇਕ) ਨੇ ਸਲਾਮੀ ਬੱਲੇਬਾਜ਼ਾਂ ਕਾਈਲ (9) ਅਤੇ ਬ੍ਰੇਂਡਨ ਕਿੰਗ (22) ਨੂੰ ਪਵੇਲੀਅਨ ਭੇਜਿਆ ਪਰ ਪੂਰਨ ਨੇ ਵਧੀਆ ਲੈਅ ਬਰਕਰਾਰ ਰੱਖੀ। ਉਨ੍ਹਾਂ ਨੇ ਹਰਸ਼ਲ ਪਟੇਲ ਅਤੇ ਚਾਹਲ ‘ਤੇ ਜਦਕਿ ਪਾਵੇਲ ਨੇ ਦੀਪਕ ਚਾਹਰ ਅਤੇ ਬਿਸ਼ਨੋਈ ‘ਤੇ ਛੱਕੇ ਲਗਾ ਕੇ ਸਕੋਰ ਬੋਰਡ ਨੂੰ ਚੱਲਦਾ ਰੱਖਿਆ। ਵੈਸਟਇੰਡੀਜ਼ ਨੂੰ ਆਖਰੀ ਪੰਜ ਓਵਰਾਂ ਵਿਚ 63 ਦੌੜਾਂ ਚਾਹੀਦੀਆਂ ਸਨ। ਪਾਵੇਲ ਅਤੇ ਪੂਰਨ ਨੇ ਪਾਰੀ ਦੇ 17ਵੇਂ ਓਵਰ ਵਿਚ ਚਾਹਰ ‘ਤੇ ਛੱਕੇ ਲਗਾਏ। ਪੂਰਨ ਨੇ ਇਸ ਛੱਕੇ ਨਾਲ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button